CM ਭਗਵੰਤ ਮਾਨ ਅੱਜ ਪੰਜਾਬੀਆਂ ਲਈ ਕਰਨਗੇ ਵੱਡਾ ਐਲਾਨ, ਪਾਰਟੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Monday, Mar 28, 2022 - 10:38 AM (IST)

CM ਭਗਵੰਤ ਮਾਨ ਅੱਜ ਪੰਜਾਬੀਆਂ ਲਈ ਕਰਨਗੇ ਵੱਡਾ ਐਲਾਨ, ਪਾਰਟੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕਰ ਸਕਦੇ ਹਨ। ਇਸ ਦੀ ਜਾਣਕਾਰੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੀਤੇ ਟਵੀਟ 'ਚ ਕਿਹਾ ਗਿਆ ਹੈ ਅੱਜ ਸ. ਭਗਵੰਤ ਮਾਨ ਇਕ ਵੱਡਾ ਪੰਜਾਬ ਪੱਖੀ ਐਲਾਨ ਕਰਨਗੇ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

ਇਸ ਟਵੀਟ ਤੋਂ ਬਾਅਦ ਪੰਜਾਬ ਦੇ ਲੋਕਾਂ ਅਤੇ ਸਿਆਸੀ ਗਲਿਆਰਿਆਂ 'ਚ ਚਰਚਾ ਛਿੜ ਗਈ ਹੈ ਅਤੇ ਆਖ਼ਰ ਮੁੱਖ ਮੰਤਰੀ ਭਗਵੰਤ ਮਾਨ ਕੀ ਐਲਾਨ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਵੱਲੋਂ ਟਵੀਟ ਕਰਕੇ ਪੰਜਾਬ ਲਈ ਵੱਡਾ ਐਲਾਨ ਕਰਨ ਬਾਰੇ ਕਿਹਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਗੱਲ ਕਹੀ ਸੀ। ਹੁਣ ਅੱਜ ਦਾ ਭਗਵੰਤ ਮਾਨ ਦਾ ਕੀ ਐਲਾਨ ਹੋਵੇਗਾ, ਇਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਪੁੱਤ ਦੀ ਬੁਰੀ ਖ਼ਬਰ ਕਾਰਨ ਝੁੱਲ੍ਹੀ ਦੁੱਖਾਂ ਦੀ ਹਨ੍ਹੇਰੀ, ਜੋ ਸੋਚਿਆ, ਕਿਸਮਤ ਨੂੰ ਨਾ ਹੋਇਆ ਮਨਜ਼ੂਰ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News