''ਆਪ'' ਹੀ ਇਕਲੌਤੀ ਪਾਰਟੀ ਹੈ ਜੋ ਆਮ ਵਰਕਰਾਂ ''ਚੋਂ ਹੀ ਨੁਮਾਇੰਦੇ ਚੁਣਦੀ ਹੈ : ਚੀਮਾ

04/19/2019 7:34:44 PM

ਰੂਪਨਗਰ (ਸੱਜਨ ਸੈਣੀ) ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਣ 'ਚ ਸਫਲ ਰਹੀ ਹੈ। ਰਵਾਇਤੀ ਰਾਜਨੀਤਿਕ ਪਾਰਟੀਆਂ ਵਿੱਚ ਤਾਂ ਮੂਹਰਲੀ ਕਤਾਰ ਵਿੱਚ ਰਹਿਣ ਵਾਲੇ ਗਿਣੇ ਚੁਣੇ ਚੰਦ ਕੁ ਪਰਿਵਾਰਾਂ ਦੀ ਹੀ ਤੂਤੀ ਬੋਲਦੀ ਹੈ। ਜਦਕਿ ਆਮ ਆਦਮੀ ਪਾਰਟੀ ਨੇ ਟਿਕਟਾਂ ਤੋਂ ਲੈ ਕੇ ਦਰਜਾ^ਵਾ^ਦਰਜਾ ਅਹੁਦੇਦਾਰੀਆਂ ਸਧਾਰਣ ਪਰਿਵਾਰਾਂ ਦੇ ਲੋਕਾਂ ਨੂੰ ਦਿੱਤੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਉਦੋਂ ਕੀਤਾ ਜਦੋਂ ਉਹ ਰੂਪਨਗਰ ਦੇ ਦਸਮੇਸ਼ ਨਗਰ 'ਚ ਪਾਰਟੀ ਦੇ ਜੁਝਾਰੂ ਵਰਕਰ ਬਲਵਿੰਦਰ ਸਿੰਘ ਗਿੱਲ ਨੂੰ ਪਾਰਟੀ ਦੇ ਮੁੱਖ ਬੁਲਾਰੇ (ਪੰਜਾਬ) ਨੂੰ ਅਹੁਦਾ ਦੇਣ ਦੀ ਰਸਮ ਅਦਾ ਕਰਨ ਲਈ ਉਚੇਚੇ ਤੌਰ ਤੇ ਪਹੁੰਚੇ ਸਨ। ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਗੜ੍ਹਸ਼ੰਕਰ ਤੋਂ ਵਿਧਾਇਕ ਸ਼੍ਰੀ ਜੈ ਕ੍ਰਿਸ਼ਨ ਸਿੰਘ ਰੋੜੀ, ਐਸ ਸੀ ਸੈੱਲ ਮੀਤ ਪ੍ਰਧਾਨ (ਪੰਜਾਬ) ਸੁਰਿੰਦਰ ਸਿੰਘ, ਜ਼ੋਨਲ ਸੋਸ਼ਲ ਮੀਡੀਆ ਇੰਚਾਰਜ ਨੂਰ ਮੁਹੰਮਦ, ਸ਼ਹਿਰੀ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਹੁੰਦਲ, ਪਾਰਟੀ ਆਗੂ ਅਜੀਤ ਸਿੰਘ, ਦੀ ਹਾਜ਼ਰੀ ਵਿੱਚ ਹਰਪਾਲ ਸਿੰਘ ਚੀਮਾ ਵੱਲੋਂ ਬਲਵਿੰਦਰ ਸਿੰਘ ਗਿੱਲ ਨੂੰ ਸਿਰੌਪਾ ਪਾ ਕੇ ਨਵੇਂ ਅਹੁਦੇ ਦੀ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ।ਬਲਵਿੰਦਰ ਸਿੰਘ ਗਿੱਲ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨ^ਦੇਹੀ ਨਾਲ ਨਿਭਾਵਾਂਗਾ। ਨਵੇਂ ਬਣੇ ਪਾਰਟੀ ਬੁਲਾਰੇ ਨੇ ਕਿਹਾ ਕਿ ਸਥਾਨਕ ਵਰਕਰਾਂ ਨੂੰ ਅਹੁਦਾ ਮਿਲਣ ਨਾਲ ਪੂਰੇ ਜ਼ਿਲ੍ਹੇ 'ਚ ਉਨ੍ਹਾਂ ਦਾ ਮਾਣ ਵਧਦਾ ਹੈ ਪਰ ਰੂਪਨਗਰ ਜ਼ਿਲ੍ਹੇ ਦੇ 1800 ਪਿੰਡ ਅਤੇ ਦਰਜਨਾਂ ਸ਼ਹਿਰਾਂ ਕਸਬਿਆਂ ਦੇ ਬਾਵਜੂਦ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਿੱਚੋਂ ਕਿਸੇ ਨੂੰ ਵੀ ਜ਼ਿਲ੍ਹੇ ਦੀ ਪ੍ਰਧਾਨਗੀ ਦੇ ਲਾਇਕ ਨਹੀਂ ਸਮਝਿਆ ਗਿਆ। ਇਸ ਅਹੁਦੇ ਲਈ ਕਿਸੇ ਹੋਰ ਜ਼ਿਲ੍ਹੇ ਦੇ ਵਿਅਕਤੀ ਨੂੰ ਗੋਦ ਲੈਣਾ ਪਿਆ। ਉਹਨਾਂ ਕਿਹਾ ਕਿ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਅਨੰਦਪੁਰ ਸਾਹਿਬ ਦੇ ਲੋਕ ਸਭਾ ਦੇ ਉਮੀਦਵਾਰ ਲਈ 9 ਵਿਧਾਨ ਸਭਾ ਹਲਕਿਆਂ ਵਿੱਚੋਂ ਤਾਂ ਕੀ ਪੰਜਾਬ ਵਿੱਚੋਂ ਵੀ ਕੋਈ ਯੋਗ ਉਮੀਦਵਾਰ ਨਹੀਂ ਮਿਲਆ, ਜਿਸ ਤੇ ਪਾਰਟੀ ਭਰੋਸਾ ਕਰ ਸਕੇ। ਸਥਾਨਕ ਕਾਂਗਰਸੀ ਆਗੂ ਅਤੇ ਵਰਕਰ ਤਾਂ ਬਚਾਰੇ ਸਿਰਫ ਨਾਰ੍ਹੇ ਮਾਰਣ ਲਈ ਹੀ ਰੱਖੇ ਹੋਏ ਹਨ।


satpal klair

Content Editor

Related News