ਭਗਵੰਤ ਧੜੇ ਦੀ ਖਹਿਰਾ ਨੂੰ ਪੇਸ਼ਕਸ਼, ਜਿਸ ਮਰਜ਼ੀ ਹਲਕੇ ਤੋਂ ਲੜੋ ਲੋਕ ਸਭਾ ਚੋਣ (ਵੀਡੀਓ)

Friday, Oct 26, 2018 - 04:50 PM (IST)

ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚ ਚੱਲ ਰਹੇ ਕਾਟੋ-ਕਲੇਸ਼ ਦਰਮਿਆਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਬਾਗੀ ਧੜੇ ਦੇ ਲੀਡਰ ਸੁਖਪਾਲ ਖਹਿਰਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ 13 ਹਲਕਿਆਂ 'ਚੋਂ ਕਿਸੇ ਵੀ ਹਲਕੇ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ। ਹਰਪਾਲ ਚੀਮਾ ਨੇ ਇਹ ਵੀ ਕਿਹਾ ਹੈ ਕਿ ਜੇਕਰ ਸੁਖਪਾਲ ਖਹਿਰਾ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਖਿਲਾਫ ਵੀ ਚੋਣ ਲੜਨਾ ਚਾਹੁਣ ਤਾਂ ਪਾਰਟੀ ਉਨ੍ਹਾਂ ਨੂੰ ਟਿਕਟ ਦੇਣ ਲਈ ਤਿਆਰ ਹੈ।

ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੀਮਾ ਨੇ ਕਿਹਾ ਕਿ ਪਾਰਟੀ ਵਲੋਂ ਖਹਿਰਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅਤੇ ਜੇਕਰ ਖਹਿਰਾ ਚਾਹੁਣ ਤਾਂ ਉਹ ਨੰਗੇ ਪੈਰੀਂ ਉਨ੍ਹਾਂ ਨੂੰ ਮਨਾਉਣ ਜਾਣ ਲਈ ਵੀ ਤਿਆਰ ਹਨ।


Related News