ਅਕਾਲੀ ਦਲ ਤੇ ਕਾਂਗਰਸ 'ਤੇ ਰੱਜ ਕੇ ਗਰਜੇ ਭਗਵੰਤ ਮਾਨ (ਵੀਡੀਓ)

12/05/2017 1:31:16 PM

ਸੰਗਰੂਰ (ਰਾਜੇਸ਼ , ਹਨੀ ਕੋਹਲੀ) — ਪੰਜਾਬ ਦੀ ਕੈਪਟਨ ਸਰਕਾਰ ਬੈਂਸ ਭਰਾਵਾਂ ਤੇ ਸੁਖਪਾਲ ਖਹਿਰਾ ਦੇ ਖਿਲਾਫ ਤਾਂ ਮਤਾ ਵਿਧਾਨ ਸਭਾ 'ਚ ਲੈ ਆਈ ਪਰ ਕਿਸਾਨਾਂ ਦੇ ਕਰਜ਼ ਮੁਆਫੀ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਸ਼ਗੁਨ ਤੇ ਦੂਜੇ ਭਲਾਈ ਸਕੀਮਾਂ ਦੇ ਮਤਾ ਕਦੋਂ ਵਿਧਾਨ ਸਭਾ 'ਚ ਲੈ ਕੇ ਆਉਣਗੇ? ਅਸਲ 'ਚ ਸਰਕਾਰ ਬਦਲਾ ਲੈਣ ਵਾਲੀ ਨੀਤੀ ਦੇ ਤਹਿਤ ਤੇ ਸਿਆਸੀ ਮੰਚ ਦੇ ਤੌਰ 'ਤੇ ਵਿਧਾਨ ਸਭਾ ਦਾ ਇਸਤੇਮਾਲ ਕਰ ਰਹੀ ਹੈ, ਜੋ ਕਿ ਲੋਕਤੰਤਰ ਦੇ ਲਈ ਘਾਤਕ ਹੈ। ਇਹ ਦੋਸ਼ ਸੰਗਰੂਰ ਤੋਂ 'ਆਪ' ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਲਗਾਏ। ਮਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੇ ਲਈ ਪਹੁੰਚੇ ਸਨ। ਉਨ੍ਹਾਂ ਨੇ ਮੰਗ ਕੀਤੀ ਕਿ ਡਰੱਗ ਮਾਫੀਆ 'ਚ ਸ਼ਾਮਲ ਵੱਡੇ-ਵੱਡੇ ਲੋਕਾਂ ਦੇ ਖਿਲਾਫ ਵੀ ਕੈਪਟਨ ਸਾਹਿਬ ਨੂੰ ਮਤਾ ਜ਼ਰੂਰ ਲਿਆਉਣੇ ਚਾਹੀਦੇ ਹਨ। 
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਪੰਜਾਬ ਦੀ ਕੈਪਟਨ ਸਰਕਾਰ ਤੇ ਖੂਬ ਬਰਸੇ ਤੇ ਅਕਾਲੀਆਂ 'ਤੇ ਵੀ ਨਿਸ਼ਾਨਾ ਸਾਧਣ ਤੋਂ ਨਹੀਂ ਚੁਕੇ। ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਸੁਖਪਾਲ ਖਹਿਰਾ ਦੇ ਮਾਮਲੇ 'ਚ ਵਿਧਾਨ ਸਭਾ 'ਚ ਬਿਨ੍ਹਾਂ ਵਿਚਾਰ ਚਰਚਾ ਦੇ ਮਤੇ ਲਿਆਂਦੇ ਗਏ, ਉਸ ਨਾਲ ਹੁਣ ਸਾਫ ਹੋ ਚੁੱਕਾ ਹੈ ਕਿ ਕਾਂਗਰਸੀ-ਅਕਾਲੀ ਇੱਕਠੇ ਹਨ। ਕਿਸੇ ਨੂੰ ਬਿਨ੍ਹਾਂ ਦੱਸੇ ਅਚਾਨਕ ਮਤਾ ਲਿਆਂਦਾ ਗਿਆ, ਜਿਸ ਦਾ ਕਾਂਗਰਸੀ ਵਿਧਾਇਕ ਤਕ ਨੂੰ ਵੀ ਪਤਾ ਨਹੀਂ ਸੀ। ਉਨ੍ਹਾਂ ਨੇ ਕੈਪਟਨ ਸਰਕਾਰ ਤੋਂ ਸਵਾਲ ਕੀਤਾ ਕਿ ਜਿਸ ਤਰ੍ਹਾਂ ਉਹ ਖਹਿਰਾ ਤੇ ਬੈਂਸ ਭਰਾਵਾਂ ਦੇ ਖਿਲਾਫ ਪ੍ਰਸਤਾਅ ਲਿਆਏ, ਉਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰਨ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਪੰਜਾਬ 'ਚ ਬੰਦ ਪਈਆਂ ਭਲਾਈ ਸਕੀਮਾਂ ਦੇ ਮਾਮਲੇ 'ਚ ਮਤਾ ਕਿਉਂ ਨਹੀਂ ਪਾਸ ਕਰਦੇ? ਉਨ੍ਹਾਂ ਦੋਸ਼ ਲਗਾਇਆ ਕਿ ਬਦਲਾ ਲੈਣ ਵਾਲੀ ਨੀਤੀ ਦੇ ਤਹਿਤ ਸਿਆਸੀ ਰੰਜਿਸ਼ ਕੱਢਣ ਦੇ ਲਈ ਵਿਧਾਨ ਸਭਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਕਿ ਲੋਕਤੰਤਰ ਦੇ ਲਈ ਸਹੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨੂੰ ਸਭ ਤੋਂ ਪਹਿਲਾਂ ਨਸ਼ਾ ਮਾਫੀਆ 'ਚ ਸ਼ਾਮਲ ਵੱਡੇ ਲੋਕਾਂ ਦੇ ਖਿਲਾਫ ਮਤਾ ਲਿਆਉਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਐੱਸ. ਜੀ. ਪੀ. ਸੀ. ਦਾ ਗੋਬਿੰਦ ਸਿੰਘ ਲੌਂਗੋਵਾਲ ਨੂੰ ਪ੍ਰਧਾਨ ਬਣਾਏ ਜਾਣ ਤੇ ਉਨ੍ਹਾਂ ਦੀ ਪ੍ਰਧਾਨਗੀ 'ਤੇ ਉਠ ਰਹੇ ਸਵਾਲ ਬਾਰੇ ਪੁੱਛਣ 'ਤੇ ਕਿਹਾ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਸਿਆਸੀ ਪਾਰਟੀ ਦੱਸਦੀ ਹੈ ਤੇ ਦੂਜੇ ਪਾਸੇ ਉਸ ਦੀ ਜੇਬ 'ਚੋਂ ਜੱਥੇਦਾਰ ਨਿਕਲਦੇ ਹਨ। ਅਕਾਲੀ ਦਲ ਧਰਮ ਨੂੰ ਨਿਜੀ ਸੁਆਰਥ ਲਈ ਇਸਤੇਮਾਲ ਕਰਦਾ ਹੈ।
ਭਗਵੰਤ ਮਾਨ ਨੇ ਵਿਦੇਸ਼ਾਂ 'ਚ ਪੈਸਾ ਕਮਾਉਣ ਜਾਣ ਵਾਲੇ ਪੰਜਾਬੀਆਂ ਦੇ ਬਾਰੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਹਰ ਦਿਨ 50 ਤੋਂ 60 ਅਜਿਹੇ ਪੰਜਾਬੀ ਸੰਪਰਕ ਕਰ ਰਹੇ ਹਨ ਜੋ ਗਏ ਤਾਂ ਪੈਸਾ ਕਮਾਉਣ ਸੀ ਪਰ ਏਜੰਟਾਂ ਦੇ ਚੱਕਰ 'ਚ ਵਿਦੇਸ਼ਾਂ 'ਚ ਜਾ ਫਸੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਸਰਕਾਰ ਅਜਿਹੇ ਲੋਕਾਂ ਨੂੰ ਫਸਾਉਣ ਵਾਲੇ ਲੋਕਾਂ ਦੇ ਖਿਲਾਫ ਸਖਤ ਰੁੱਖ ਕਿਉਂ ਨਹੀਂ ਅਪਣਾਉਂਦੀ ਹੈ?


Related News