“ਆਪ ਆਪਣਿਆ ਨਾ'' ਮੁਹਿੰਮ ਤਹਿਤ ਭਗਵੰਤ ਮਾਨ 3 ਨੂੰ ਹਲਕੇ ਦੇ ਪੰਜ ਪਿੰਡਾਂ ਚ ਜਨਤਕ ਇੱਕਠਾਂ ਨੂੰ ਸੰਬੋਧਨ ਕਰਨਗੇ

Thursday, Feb 01, 2018 - 10:49 AM (IST)

ਬੁਢਲਾਡਾ (ਮਨਜੀਤ, ਬਾਂਸਲ) —“ਆਪ ਆਪਣਿਆ ਨਾਲ'' ਮੁਹਿੰਮ ਤਹਿਤ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਭਾਂਡਾ ਚੁਰਾਹੇ 'ਚ ਭੰਨਣ ਲਈ ਸ਼ੁਰੂ ਕੀਤੀ ਜਨਤਕ ਮੁਹਿੰਮ ਤਹਿਤ ਭਗਵੰਤ ਮਾਨ 3  ਫਰਵਰੀ  ਨੂੰ ਹਲਕੇ ਦੇ ਪੰਜ ਪਿੰਡਾਂ 'ਚ ਜਨਤਕ ਇੱਕਠਾਂ ਨੂੰ ਸੰਬੋਧਨ ਕਰਨਗੇ ਇਹ ਜਾਣਕਾਰੀ ਦਿੰਦਿਆ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਲਈ ਸ਼ਗਨ ਸਕੀਮ, ਆਟਾ ਦਾਲ ਅਤੇ ਬੁਢਾਪਾ-ਵਿਧਵਾ ਤੇ ਅੰਗਹੀਣ ਪੈਨਸ਼ਨਾਂ ਬੰਦ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਨੌਜਵਾਨਾਂ ਨੂੰ ਰੁਜਗਾਰ ਦੇਣ ਦਾ ਸੁਪਨਾ ਦਿਖਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ 1500 ਤੋਂ ਵੱਧ ਸਾਂਝ ਕੇਦਰਾਂ ਨੂੰ ਬੰਦ ਕਰਨ ਦਾ ਫੁਰਮਾਨ ਸੁਣਾ ਕੇ ਹਜ਼ਾਰਾਂ ਨੌਜਵਾਨਾਂ ਦਾ ਰੁਜ਼ਗਾਰ ਖੋਹ ਲਿਆ ਹੈ । ਉਨ੍ਹਾਂ ਦੱਸਿਆ ਕਿ 'ਆਮ ਆਦਮੀ ਪਾਰਟੀ' ਵੱਲੋਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੇੜੇ ਹੋ ਕੇ ਜਾਣਨ ਅਤੇ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦਾ ਭਾਂਡਾ ਚੁਰਾਹੇ ਚ ਭੰਨਣ ਲਈ ਆਰੰਭੀ ਮੁਹਿੰਮ ਅਧੀਨ ਹਲਕਾ ਬੁਢਲਾਡਾ ਦੇ ਪ੍ਰੋਗਰਾਮ ਤਹਿਤ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੈਂਬਰ ਪਾਰਲੀਮੈਂਟ 3 ਫਰਵਰੀ ਨੂੰ ਸਵੇਰੇ 11 ਵਜੇ ਹੀਰੋ ਖੁਰਦ, 12 ਵਜੇ ਦੋਦੜਾ , 1:30 ਵਜੇ ਰੰਘੜਿਆਲ, 2:30 ਵਜੇ ਬਹਾਦਰਪੁਰ ਅਤੇ 3:30 ਤੇ ਪਿੰਡ ਕੁਲਰੀਆਂ ਵਿਖੇ ਜਨਤਕ ਇੱਕਠਾਂ ਨੂੰ ਸੰਬੋਧਨ ਕਰਨਗੇ । ਇਸ ਮੌਕੇ ਬਲਵਿੰਦਰ ਸਿੰਘ ਅੋਲਖ, ਸ਼ਤੀਸ਼ ਕੁਮਾਰ ਸਿੰਗਲਾ, ਵਿਸ਼ਾਲ ਸੂਦ, ਦਰਸ਼ਨ ਸਿੰਘ, ਅਵਤਾਰ ਸਿੰਘ , ਜਰਨੈਲ ਸਿੰਘ ਆਦਿ ਮੌਜੂਦ ਸਨ।


Related News