ਖੇਤੀ ਬਿੱਲ ਲਾਗੂ ਹੋਣ ਨਾਲ ਦੇਸ਼ ਦਾ ਅੰਨਦਾਤਾ ਪੂਰੀ ਤਰ੍ਹਾਂ ਟੁੱਟ ਜਾਵੇਗਾ : ਭਗਵੰਤ ਮਾਨ
Sunday, Oct 11, 2020 - 12:13 PM (IST)
ਚੱਬੇਵਾਲ (ਗੁਰਮੀਤ)— ਅੱਜ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਬਿਹਾਲਾ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਪੰਚ ਹਰਮਿੰਦਰ ਸਿੰਘ ਸੰਧੂ ਚੱਬੇਵਾਲ ਦੀ ਅਗਵਾਈ 'ਚ 'ਕਿਸਾਨ ਬਚਾਓ, ਮਜ਼ਦੂਰ ਬਚਾਓ ਅਤੇ ਪੰਜਾਬ ਬਚਾਓ' ਮੁਹਿੰਮ ਤਹਿਤ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਰਾਹੀਂ ਗਰਾਮ ਸਭਾ 'ਚ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਮਤੇ ਪਾਉਣ ਲਈ ਪ੍ਰੇਰਿਤ ਕਰਨ ਹਿੱਤ ਇਕ ਵੱਡਾ ਇਕੱਠ ਕੀਤਾ ਗਿਆ। ਜਿਸ ਵਿਚ ਪਿੰਡ ਬਿਹਾਲਾ ਸਮੇਤ ਹਲਕੇ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੂੰਜੀਪਤੀਆਂ ਨੂੰ ਸਿੱਧੇ ਤੌਰ 'ਤੇ ਮੁਨਾਫ਼ਾ ਦੇਣ ਲਈ ਕਿਸਾਨਾਂ ਖ਼ਿਲਾਫ਼ ਬਿੱਲ ਪਾਸ ਕੀਤਾ ਹੈ। ਇਸ ਬਿੱਲ ਦੇ ਲਾਗੂ ਹੋਣ ਨਾਲ ਦੇਸ਼ ਦਾ ਅੰਨਦਾਤਾ ਕਿਸਾਨ ਪੂਰੀ ਤਰ੍ਹਾਂ ਨਾਲ ਟੁੱਟ ਜਾਵੇਗਾ, ਜੇ ਕਿਸਾਨ ਖਤਮ ਹੋ ਗਿਆ ਤਾਂ ਆਮ ਲੋਕ ਖੁਦ ਹੀ ਖ਼ਤਮ ਹੋ ਜਾਣਗੇ। ਇਸ ਮੌਕੇ ਉਨ੍ਹਾਂ ਪਿੰਡ ਬਿਹਾਲਾ ਦੀ ਸਮੁੱਚੀ ਪੰਚਾਇਤ ਨੂੰ ਖੇਤੀ ਬਿੱਲਾਂ ਵਿਰੁੱਧ ਮਤਾ ਪਾਉਣ ਦੀ ਵਧਾਈ ਦਿੱਤੀ ਅਤੇ ਮਤਾ ਲੋਕਾਂ ਨੂੰ ਪੜ੍ਹ ਕੇ ਸੁਣਾਇਆ।
ਇਸ ਮੌਕੇ ਹਰਮਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਅਤੇ ਜਿੱਥੇ ਵੀ ਕਿਸਾਨ ਬੁਲਾਉਣਗੇ ਆਮ ਆਦਮੀ ਪਾਰਟੀ ਉਥੇ ਹੀ ਉਨ੍ਹਾਂ ਨਾਲ ਸੰਘਰਸ਼ 'ਚ ਸਾਥ ਦੇਵੇਗੀ।
ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ
ਇਸ ਮੌਕੇ ਸਰਪੰਚ ਹਰਭਜਨ ਸਿੰਘ ਬਿਹਾਲਾ, ਸਾਬਕਾ ਸਰਪੰਚ ਬਲਵਿੰਦਰ ਸਿੰਘ ਕਾਲਾ, ਜਸਵੀਰ ਸਿੰਘ ਰਾਜਾ, ਕਰਮਵੀਰ ਸਿੰਘ ਘੁੰਮਣ, ਧਰਮਿੰਦਰਜੀਤ ਸਿੰਘ, ਬਬਲੀ ਬਾਲੀ ਪੰਚ, ਸਤਨਾਮ ਸਿੰਘ ਬਾਰੀ, ਚੂਹੜ ਸਿੰਘ, ਰਵੀ ਸ਼ਾਸ਼ਤਰੀ, ਸਤਨਾਮ ਸਿੰਘ ਪੰਚ, ਅਜਮੇਰ ਸਿੰਘ, ਸੰਤੋਖ ਕੌਰ, ਹਰਦਿਆਲ ਚੰਦ ਪੰਚ, ਨਿਰਮਲ ਸਿੰਘ ਹੁੱਕੜਾਂ ਆਦਿ ਸਮੇਤ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।
ਇਹ ਵੀ ਪੜ੍ਹੋ: ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ