ਵਿਰੋਧੀ ਦਲ ਦੇ ਆਗੂ ਬਣਨ ਪਿੱਛੋਂ ਹਰਪਾਲ ਚੀਮਾ ਦਾ ਖਹਿਰਾ 'ਤੇ ਬਿਆਨ (ਵੀਡੀਓ)

Thursday, Jul 26, 2018 - 07:51 PM (IST)

ਨਵੀਂ ਦਿੱਲੀ/ਚੰਡੀਗੜ੍ਹ —  'ਆਪ' ਦੇ ਪੰਜਾਬ 'ਚ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਮੈਨੂੰ ਪੰਜਾਬ ਦੇ ਵਿਧਾਇਕਾਂ ਦੀ ਸਲਾਹ ਨਾਲ ਲੀਡਰ ਬਣਾਇਆ ਗਿਆ ਹੈ ਅਤੇ ਮੈਂ ਪੂਰੀ ਤਨਦੇਹ ਨਾਲ ਪਾਰਟੀ ਦੀ ਸੇਵਾ ਕਰਾਂਗਾ। ਚੀਮਾ ਮੁਤਾਬਕ ਉਨ੍ਹਾਂ ਨੂੰ ਨੇਤਾ ਬਣਾਉਣ ਪਿੱਛੇ ਮੁੱਖ ਕਾਰਨ ਦਲਿਤ ਭਾਈਚਾਰੇ ਨੂੰ ਪ੍ਰਮੁੱਖਤਾ ਦੇਣੀ ਹੈ। ਚੀਮਾ ਨੇ ਕਿਹਾ ਸੁਖਪਾਲ ਖਹਿਰਾ ਨਾਲ ਕਿਸੇ ਤਰ੍ਹਾਂ ਦੀ ਕੋਈ ਸਾਜਿਸ਼ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਖਹਿਰਾ ਨੂੰ ਆਪਣਾ ਵੱਡਾ ਭਰਾ ਦੱਸਦੇ ਦਾਅਵਾ ਕੀਤਾ ਕਿ ਪਾਰਟੀ 'ਚ ਕਿਸੇ ਤਰ੍ਹਾਂ ਦੀ ਫੁੱਟ ਨਹੀਂ ਹੈ ਅਤੇ ਉਹ ਅਗਲੇ ਸਮੇਂ 'ਚ ਸੁਖਪਾਲ ਖਹਿਰਾ ਦੀ ਸਲਾਹ ਨਾਲ ਪਾਰਟੀ ਦੇ ਹਿੱਤ 'ਚ ਫੈਸਲਾ ਲੈਣਗੇ।


Related News