ਵਿਧਾਇਕਾਂ ਨੂੰ ਐਡਜਸਟ ਕਰਨ ਲਈ ਚੇਅਰਮੈਨ ਬਣਾ ਸਕਦੀ ਹੈ 'ਆਮ ਆਦਮੀ ਪਾਰਟੀ'
Sunday, Apr 03, 2022 - 03:25 PM (IST)
ਲੁਧਿਆਣਾ (ਹਿਤੇਸ਼/ਵਿੱਕੀ) : ਆਮ ਆਦਮੀ ਪਾਰਟੀ ਵੱਲੋਂ ਜਿਸ ਤਰ੍ਹਾਂ ਲਗਾਤਾਰ ਦੂਜੀ ਵਾਰ ਜਿੱਤਣ ਵਾਲੇ ਵਿਧਾਇਕਾਂ ਦੀ ਥਾਂ ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੇ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ, ਉਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਆਉਣ ਵਾਲੇ ਸਮੇਂ ਦੌਰਾਨ ਵੀ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਦੂਜੀ ਅਤੇ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਐਡਜਸਟ ਕਰਨ ਲਈ ਚੇਅਰਮੈਨ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਗੰਨਮੈਨ ਤੋਂ ਬੈਂਕ ਦਾ ਸਫ਼ਰ ਸ਼ੁਰੂ ਕਰਨ ਵਾਲਾ ਬਣਿਆ 'ਮੈਨੇਜਰ', ਮਿਹਨਤ ਤੇ ਲਗਨ ਦੀ ਸਭ ਨੇ ਕੀਤੀ ਤਾਰੀਫ਼
ਇਸ ਦਾ ਕਾਰਨ ਹੈ ਕਿ ਆਮ ਆਦਮੀ ਪਾਰਟੀ ਕੋਲ ਇਸ ਸਮੇਂ ਪੁਰਾਣੇ ਸਮੇਂ ਤੋਂ ਜੁੜੇ ਹੋਏ ਜ਼ਿਆਦਾ ਵੱਡੇ ਆਗੂ ਅਜਿਹੇ ਨਹੀਂ ਹਨ, ਜੋ ਵਿਧਾਇਕ ਨਾ ਬਣੇ ਹੋਣ। ਹਾਲਾਂਕਿ ਉਨ੍ਹਾਂ ਆਗੂਆਂ ਨੂੰ ਐਡਜਸਟ ਕਰਨ ਤੋਂ ਬਾਅਦ ਵੀ ਚੇਅਰਮੈਨਾਂ ਦੀਆਂ ਕਾਫੀ ਪੋਸਟਾਂ ਬਾਕੀ ਰਹਿ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਮਹਿੰਗਾ ਹੋ ਸਕਦੈ ਬੱਸਾਂ ਦਾ ਸਫ਼ਰ
ਇਨ੍ਹਾਂ ਪੋਸਟਾਂ 'ਤੇ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਐਡਜਸਟ ਕਰਨ ਦੀ ਚਰਚਾ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਜ਼ਿਆਦਾਤਰ ਪਹਿਲੀ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਮੰਤਰੀ ਬਣਾਉਣ 'ਤੇ ਕੁੱਝ ਵਿਧਾਇਕਾਂ 'ਚ ਅਸੰਤੋਖ ਦੇਖਣ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੂੰ ਸ਼ਾਂਤ ਕਰਨ ਲਈ ਕੈਬਨਿਟ ਰੈਂਕ ਵਾਲਿਆਂ ਨੂੰ ਚੇਅਰਮੈਨ ਬਣਾਇਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ