ਅਹਿਮ ਖ਼ਬਰ : ਵਿਰੋਧ ਕਾਰਨ 2 ਰਾਜ ਸਭਾ ਮੈਂਬਰ ਬਣਾਉਣ ''ਚ ਪੰਜਾਬ ਨੂੰ ਪਹਿਲ ਦੇ ਸਕਦੀ ਹੈ ''ਆਪ''

03/23/2022 11:35:13 AM

ਲੁਧਿਆਣਾ (ਹਿਤੇਸ਼) : ਆਮ ਆਦਮੀ ਪਾਰਟੀ ਵੱਲੋਂ ਹਰ ਪਾਸਿਓਂ ਵਿਰੋਧ ਦੇ ਮੱਦੇਨਜ਼ਰ ਬਾਕੀ 2 ਰਾਜ ਸਭਾ ਮੈਂਬਰ ਬਣਾਉਣ 'ਚ ਪੰਜਾਬ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਪੰਜਾਬ ਤੋਂ ਬਾਹਰੀ ਲੋਕਾਂ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੂੰ ਰਾਜ ਸਭਾ ਮੈਂਬਰ ਬਣਾਉਣ ਦਾ ਮੁੱਦਾ ਇਸ ਸਮੇਂ ਸਿਆਸੀ ਗਲਿਆਰਿਆਂ 'ਚ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ, ਜਿਸ ਕਾਰਨ ਮੁੱਖ ਤੌਰ 'ਤੇ ਬੁੱਧੀਜੀਵੀ, ਖੇਤੀ, ਸਮਾਜਿਕ, ਧਾਰਮਿਕ, ਸਾਹਿਤ ਖੇਤਰ ਦੇ ਪ੍ਰਤੀਨਿਧੀ ਨੂੰ ਸ਼ਾਮਲ ਨਾ ਕਰਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਅੱਜ ਹੋਣ ਵਾਲੀ ਪ੍ਰੀਖਿਆ ਹੁਣ 2 ਅਪ੍ਰੈਲ ਨੂੰ ਹੋਵੇਗੀ

ਇਸ ਮਾਮਲੇ 'ਚ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਬਸਪਾ ਵੱਲੋਂ ਇਕ ਸੁਰ 'ਚ ਵਿਰੋਧ ਕਰਨ ਤੋਂ ਇਲਾਵਾ ਆਮ ਲੋਕਾਂ ਅਤੇ ਵੱਖ-ਵੱਖ ਵਰਗਾਂ ਦੇ ਮੈਂਬਰਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਕਿ ਮੁੱਖ ਮੰਤਰੀ ਦੀ ਤਰ੍ਹਾਂ ਰਾਜ ਸਭਾ ਮੈਂਬਰ ਬਣਾਉਣ ਲਈ ਜਨਤਾ ਦੀ ਸਲਾਹ ਕਿਉਂ ਨਹੀਂ ਲਈ ਗਈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੀਨ ਤੋਂ ਸਾਈਬਰ ਗਰੁੱਪ ਵੱਲੋਂ ਪੰਜਾਬ ਸਣੇ 8 ਸੂਬਿਆਂ 'ਤੇ ਵੱਡਾ ਹਮਲਾ, ਕੇਂਦਰੀ ਅਥਾਰਟੀ ਨੇ ਕੀਤਾ ਸੂਚਿਤ

ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਬਣਾਉਣ ਲਈ ਆਖ਼ਰੀ ਦਿਨ ਪੱਤੇ ਖੋਲ੍ਹੇ ਗਏ, ਜਿਸ 'ਚ ਬਦਲਾਅ ਨਹੀਂ ਹੋ ਸਕਦਾ ਸੀ ਪਰ ਇਸ ਵਿਰੋਧ ਨੂੰ ਸ਼ਾਂਤ ਕਰਨ ਦੀ ਦਿਸ਼ਾ 'ਚ ਆਮ ਆਦਮੀ ਪਾਰਟੀ ਵੱਲੋਂ ਬਾਕੀ 2 ਰਾਜ ਸਭਾ ਮੈਂਬਰ ਬਣਾਉਣ ਲਈ ਪੰਜਾਬ ਤੋਂ ਹੀ ਕਿਸੇ ਪ੍ਰਮੁੱਖ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News