ਸ਼ਰਾਬ ਮਾਫੀਆ ਤੇ ਸਰਕਾਰੀ ਮਿਲੀਭੁਗਤ ਨੇ ਪੰਜਾਬ ਦਾ ਬਚਪਨ ਕੀਤਾ ਤਬਾਹ : ''ਆਪ''

02/24/2019 10:23:17 AM

ਚੰਡੀਗੜ੍ਹ (ਸ਼ਰਮਾ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਗੁਰਮੀਤ ਸਿੰਘ (ਮੀਤ ਹੇਅਰ) ਨੇ ਸੂਬੇ ਦੇ ਬੱਚਿਆਂ 'ਚ ਸ਼ਰਾਬ ਪੀਣ ਦੀ ਵੱਧ ਰਹੀ ਆਦਤ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਮੁੱਦੇ ਵੱਲ ਸਰਕਾਰ ਦੀ ਬੇਧਿਆਨੀ ਨੂੰ ਸ਼ੱਕੀ ਦੱਸਿਆ।
'ਆਪ' ਦੇ ਮੁੱਖ ਦਫਤਰ ਤੋਂ ਜਾਰੀ ਪ੍ਰੈੱਸ ਬਿਆਨ 'ਚ 'ਆਪ' ਵਿਧਾਇਕ ਰੁਪਿੰਦਰ ਰੂਬੀ ਨੇ ਕਿਹਾ ਕਿ ਪਿਛਲੇ ਦਿਨੀਂ ਏਮਜ਼ ਵੱਲੋਂ ਜਾਰੀ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਸੂਬੇ 'ਚ 1.2 ਲੱਖ ਬੱਚੇ (10-17 ਸਾਲ) ਸ਼ਰਾਬ ਦੀ ਵਰਤੋਂ ਕਰਦੇ ਹਨ। ਜੇਕਰ ਇਨ੍ਹਾਂ ਅੰਕੜਿਆਂ ਦੀ ਤੁਲਨਾ ਕੌਮਾਂਤਰੀ ਪੱਧਰ 'ਤੇ ਕੀਤੀ ਜਾਵੇ ਤਾਂ ਪੰਜਾਬ 'ਚ ਇਹ 3 ਗੁਣਾ ਜ਼ਿਆਦਾ ਹੈ। ਸੂਬੇ 'ਚ ਪੈਦਾ ਹੋ ਰਿਹਾ ਇਹ ਸੰਕਟ ਬਹੁਤ ਗੰਭੀਰ ਹੈ, ਕਿਉਂਕਿ ਇਸ ਨੇ ਸੂਬੇ ਦੇ ਭਵਿੱਖ ਨੂੰ ਖੋਰਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤੋਂ ਸਾਫ ਹੈ ਕਿ ਪੰਜਾਬ ਤਬਾਹੀ ਵੱਲ ਵੱਧ ਰਿਹਾ ਹੈ ਅਤੇ ਸਰਕਾਰ ਚੁੱਪ ਬੈਠੀ ਹੈ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਸਾਹਮਣੇ ਤੱਥ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ, ਕਿਉਂਕਿ ਸਰਕਾਰ ਅਤੇ ਸ਼ਰਾਬ ਮਾਫੀਆ ਮਿਲੀਭੁਗਤ ਨਾਲ ਕੰਮ ਕਰ ਰਹੇ ਹਨ। ਸਰਕਾਰ ਦੇ ਕੁਝ ਵੱਡੇ ਲੀਡਰ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਦੇ ਮਾਲਕ ਜਾਂ ਹਿੱਸੇਦਾਰ ਹਨ।


shivani attri

Content Editor

Related News