ਪਟਿਆਲਾ : ਵਿਧਾਇਕ ਸੰਦੋਆ ਦੀ ਕੁੱਟਮਾਰ ਦੇ ਵਿਰੋਧ ''ਚ ਆਮ ਆਦਮੀ ਪਾਰਟੀ ਨੇ ਕੀਤਾ ਰੋਸ ਪ੍ਰਦਰਸ਼ਨ

Friday, Jun 22, 2018 - 01:53 PM (IST)

ਪਟਿਆਲਾ : ਵਿਧਾਇਕ ਸੰਦੋਆ ਦੀ ਕੁੱਟਮਾਰ ਦੇ ਵਿਰੋਧ ''ਚ ਆਮ ਆਦਮੀ ਪਾਰਟੀ ਨੇ ਕੀਤਾ ਰੋਸ ਪ੍ਰਦਰਸ਼ਨ

ਪਟਿਆਲਾ (ਬਲਜਿੰਦਰ) — ਆਮ ਆਦਮੀ ਪਾਰਟੀ ਪੰਜਾਬ ਦੀ ਪਟਿਆਲਾ ਇਕਾਈ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਅੱੱਗੇ ਰੋਪੜ ਵਿਖੇ ਮਾਈਨਿੰਗ ਮਾਫੀਆ ਵਲੋਂ ਅਮਰਜੀਤ ਸਿੰਘ ਸੰਦੋਆ ਐੱਮ. ਐੱਲ. ਏ. 'ਤੇ ਕੀਤੇ ਗਏ ਜਾਨਲੇਵਾ ਹਮਲੇ ਮਾਈਨਿੰਗ ਮਾਫੀਆ ਵਲੋਂ ਪੰਜਾਬ ਸਰਕਾਰ ਦੀ ਸ਼ਹਿ 'ਤੇ ਕੀਤੀ ਜਾ ਰਹੀ ਗੁੰਡਾਗਰਦੀ ਦੇ ਖਿਲਾਫ ਸ਼ਹਿਰੀ ਤੇ ਦਿਹਾਤੀ ਪ੍ਰਧਾਨ ਤਜਿੰਦਰ ਮਹਿਤਾ ਤੇ ਗਿਆਨ ਸਿੰਘ ਮੰਗੂ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ, ਜਿਸ 'ਚ ਆਮ ਆਦਮੀ ਪਾਰਟੀ ਦੇ ਸੈਂਕੜੇ ਕਾਰਕੂਨਾਂ ਨੇ ਭਾਗ ਲਿਆ। ਇਸ ਧਰਨੇ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ 'ਚ ਆਮ ਆਦਮੀ ਪਾਰਟੀ ਪੰਜਾਬ ਦੇ ਜਰਨਲ ਸੈਕਟਰੀ ਪੰਜਾਬ ਜਤਿੰਦਰ ਪਾਲ ਸਿੰਘ ਤੇ ਜਰਨੈਲ ਸਿੰਘ ਮੰਨੂ, ਕਰਨਵੀਰ ਸਿੰਘ ਟਿਵਾਨ ਉਪ ਪ੍ਰਧਾਨ ਪੰਜਾਬ, ਜਸਬੀਰ ਸਿੰਘ ਗਾਂਧੀ ਹਲਕਾ ਸਨੌਰ ਤੋਂ ਪ੍ਰਦੀਪ ਜੋਸ਼ਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਆਪਣੇ ਸੰਬੋਧਨ 'ਚ ਆਗੂਆਂ ਨੇ ਦੱਸਿਆ ਕਿ ਅੱਜ ਪੰਜਾਬ 'ਚ ਜੇ ਵਿਧਾਇਕ ਹੀ ਸੁਰੱਖਿਤ ਨਹੀਂ ਤਾਂ ਬਾਕੀ ਆਮ ਜਨਤਾ ਦਾ ਕੀ ਹਾਲ ਹੋਵੇਗਾ।
ਇਸ ਮੌਕੇ ਸੈਂਕੜੇ, ਵਰਕਰਾਂ ਤੋਂ ਇਲਾਵਾ ਡਾ. ਭੀਮਇੰਦਰ ਸਿੰਘ, ਨਾਭੇ ਤੋਂ ਦੇਵ ਸਿੰਘ ਮਾਨ, ਕੁਲਵੰਤ ਸਿੰਘ ਟਿਵਾਣਾ ਜਗਤਾਰ ਸਿੰਘ ਰਾਜਲਾ, ਕੁੰਦਨ ਗੋਗੀਆ ਆਦਿ ਮੌਜੂਦ ਸਨ। 


Related News