ਮੁਫ਼ਤ ਸਿਹਤ ਸੇਵਾਵਾਂ ਦੇ ਪ੍ਰਤੀਬੱਧ ਆਮ ਆਦਮੀ ਕਲੀਨਿਕ

Tuesday, Oct 08, 2024 - 02:37 PM (IST)

ਜਲੰਧਰ- ਆਮ ਆਦਮੀ ਕਲੀਨਿਕ ਪੂਰੇ ਪੰਜਾਬ 'ਚ ਚਲਾਇਆ ਜਾ ਰਿਹਾ ਇਕ ਸਿਹਤ ਸੇਵਾ ਪ੍ਰੋਜੈਕਟ ਹੈ, ਜੋ ਆਮ ਆਦਮੀ ਪਾਰਟੀ (AAP) ਦੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਦਾ ਮੰਤਵ ਹੈ ਕਿ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਤੱਕ ਮੁਫ਼ਤ ਅਤੇ ਸੌਖੀ ਪਹੁੰਚ ਮਿਲ ਸਕੇ। ਇਹ ਮੁਹੱਲਾ ਕਲੀਨਿਕਾਂ ਸਿਹਤ ਸੇਵਾਵਾਂ ਨੂੰ ਗਰੀਬ ਅਤੇ ਮੱਧਯਮ ਵਰਗ ਦੇ ਲੋਕਾਂ ਲਈ ਪਹੁੰਚਯੋਗ ਬਣਾਉਂਦੇ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮੁਫ਼ਤ ਸਿਹਤ ਸੇਵਾਵਾਂ ਦੇ ਨਾਲ-ਨਾਲ ਸਿਹਤ ਨਾਲ ਜੁੜੀਆਂ ਹੋਰ ਸਹੂਲਤਾਂ ਵੀ ਮੁਹੱਈਆ ਕੀਤੀਆਂ ਜਾਂਦੀਆਂ ਹਨ।

ਇਥੇ ਬਿਨਾਂ ਕਿਸੇ ਲਾਗਤ ਦੇ ਡਾਕਟਰੀ ਚੈੱਕ-ਅਪ, ਬੁਨਿਆਦੀ ਇਲਾਜ, ਅਤੇ ਦਵਾਈਆਂ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਬੁਨਿਆਦੀ ਲੈਬੋਰੇਟਰੀ ਟੈਸਟ ਵੀ ਇੱਥੇ ਮੁਫ਼ਤ ਕੀਤੇ ਜਾਂਦੇ ਹਨ। ਇਹ ਕਲੀਨਿਕ ਬੁਨਿਆਦੀ ਸਿਹਤ ਸੇਵਾਵਾਂ ਮੁਹੱਈਆ ਕਰਦੀਆਂ ਹਨ, ਜਿਵੇਂ ਕਿ ਸਰਦ-ਜ਼ੁਕਾਮ, ਬੁਖਾਰ, ਖੰਘ, ਛੋਟੇ ਜ਼ਖਮ ਆਦਿ ਦਾ ਇਲਾਜ। ਹਰ ਕਲੀਨਿਕ ਵਿਚ ਤਜਰਬੇਕਾਰ ਡਾਕਟਰ ਅਤੇ ਸਿਹਤਕਰਮੀ ਹੁੰਦੇ ਹਨ ਜੋ ਮਰੀਜ਼ਾਂ ਦਾ ਇਲਾਜ ਕਰਦੇ ਹਨ। ਇਹ ਕਲੀਨਿਕਾਂ ਨੂੰ ਛੋਟੀ ਜਿਹੀ ਜਗ੍ਹਾ 'ਤੇ ਸਥਾਪਿਤ ਕੀਤਾ ਗਿਆ ਹੈ, ਜਿਸ ਕਾਰਨ ਮੁਹੱਲਿਆਂ ਵਿਚ ਰਹਿਣ ਵਾਲੇ ਲੋਕ ਆਸਾਨੀ ਨਾਲ ਪਹੁੰਚ ਸਕਦੇ ਹਨ।

ਇਸ ਦੌਰਾਨ ਮੁਲੇਪੁਰ ਦੇ ਫਾਰਮੈਸੀ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜੋ ਮਰੀਜ਼ ਕਲੀਨਿਕ ਆਉਂਦਾ ਹੈ ਪਹਿਲਾਂ ਉਸ ਦੀ ਪਰਚੀ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡਾਕਟਰ ਕੋਲ ਜਾ ਕੇ ਇਲਾਜ ਕਰਵਾਉਂਦੇ ਹਨ ਅਤੇ ਫਿਰ ਮੇਰੇ ਕੋਲ ਆ ਕੇ ਦਵਾਈ ਲੈਂਦੇ ਹਨ। ਉਨ੍ਹਾਂ ਦੱਸਿਆ ਕਲੀਨਿਕ 'ਚ 80 ਤਰ੍ਹਾਂ ਦੀਆਂ ਦਵਾਈਆਂ ਹਨ ਅਤੇ ਇਨ੍ਹਾਂ ਰੱਖਣ ਲਈ ਅਲਮਾਰੀਆਂ ਵੀ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਟੀਕਿਆਂ ਨੂੰ ਰੱਖਣ ਲਈ ਫਰਿੱਜ ਵੀ ਹੈ। ਉਨ੍ਹਾਂ ਦੱਸਿਆ ਸਟਾਫ਼ ਲਈ ਵੀ ਵਧੀਆ ਸਹੂਲਤਾਂ ਹਨ, ਇੱਥੇ ਪੱਖੇ, ਏ. ਸੀ.  ਅਤੇ ਲਾਈਟਾਂ ਦਾ ਵੀ  ਪੂਰਾ ਧਿਆਨ ਰੱਖਿਆ ਗਿਆ ਹੈ।

ਇਸ ਦੌਰਾਨ ਇਕ ਮਰੀਜ਼ ਨੇ ਕਿਹਾ ਸਰਕਾਰ ਨੇ ਪਿੰਡਾਂ 'ਚ ਬਹੁਤ ਵਧੀਆ ਸਹੂਲਤ ਦਿੱਤੀ ਹੈ। ਹਰ  ਪਿੰਡ 'ਚ ਕਲੀਨਿਕ ਬਹੁਤ ਸੋਹਣੇ ਬਣੇ ਹੋਏ ਹਨ। ਇੱਥੋਂ ਦਾ ਸਟਾਫ ਅਤੇ ਡਾਕਟਰ ਬਹੁਤ ਮਿਹਨਤੀ ਹਨ, ਸਾਡੇ ਪਿੰਡਾਂ ਵਾਲੇ ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ। ਸਾਡੇ ਸਾਰੇ ਟੈਸਟ ਇੱਥੇ ਹੋ ਜਾਂਦੇ ਹਨ ਫਿਰ ਕਿੱਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਉਨ੍ਹਾਂ ਕਿਹਾ ਇਸ ਵਾਸਤੇ ਸਰਕਾਰ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡਾ ਫਾਇਦਾ ਸੋਚਿਆ।


Shivani Bassan

Content Editor

Related News