ਨਵੇਂ ਟਰਾਂਸਫਾਰਮਰ ਲਗਾ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ

Saturday, Aug 03, 2024 - 06:17 PM (IST)

ਨਵੇਂ ਟਰਾਂਸਫਾਰਮਰ ਲਗਾ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ

ਬਾਬਾ ਬਕਾਲਾ ਸਾਹਿਬ (ਅਠੌਲ਼ਾ)- ਸਬ ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ, ਪੱਤੀ ਰਾਜਪੁਰ ਵਿਖੇ ਸੜਿਆ ਟਰਾਂਸਫਾਰਮਰ ਲਾਹ ਕੇ ਨਵਾਂ ਚੜ੍ਹਾਉਣ ਲਈ ਟਰਾਂਸਫਾਰਮਰ 'ਤੇ ਚੜ੍ਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕ ਪ੍ਰਾਪਤ ਜਾਣਕਾਰੀ ਅਨਸੁਾਰ ਗੁਰਵਿੰਦਰ ਸਿੰਘ (20 ਸਾਲ) ਗਿੰਦਾ ਪੁੱਤਰ ਕੁਲਦੀਪ ਸਿੰਘ, ਪੱਤੀ ਰਾਜਪੁਰ, ਬੁਤਾਲਾ ਜੋ ਕਿ ਪ੍ਰਾਈਵੇਟ ਤੌਰ 'ਤੇ ਬਿਜਲੀ ਵਿਭਾਗ ਵੱਲੋਂ ਰਾਜਪੁਰ-ਬੁਤਾਲਾ ਵਿਖੇ ਸੜੇ ਹੋਏੇ ਟਰਾਂਸਫਾਰਮਰ ਨੂੰ ਲਾਹੁਣ ਅਤੇ ਨਵੇਂ ਟਰਾਂਸਫਾਰਮਰ ਨੂੰ ਚੜ੍ਹਾਉਣ ਲਈ ਉਪਰ ਚੜ੍ਹਿਆ ਸੀ ਤਾਂ ਟਰਾਂਸਫਾਰਮਰ ਤੋਂ ਜ਼ਬਰਦਸਤ ਕਰੰਟ ਲੱਗਣ ਕਾਰਣ ਉਸਦੀ ਮੌਤ ਹੋ ਗਈ ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਮ੍ਰਿਤਕ ਨੂੰ ਫੌਰਨ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ । ਪਰਿਵਾਰਕ ਸੂਤਰਾਂ ਨੇ ਦੋਸ਼ ਲਾਇਆ ਹੈ ਕਿ ਇਹ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਣ ਵਾਪਰਿਆ ਹੈ । ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ 'ਤੇ ਜਾ ਕੇ ਕਾਰਵਾਈ ਅਮਲ ਵਿੱਚ ਲਿਆਂਦੀ ।

ਇਹ ਵੀ ਪੜ੍ਹੋ- ਪਾਕਿ ਤੋਂ ਔਰਤ ਲਿਆਈ ਕਰੋੜਾਂ ਦੀ ਕੜਾਹੀ, ਵੇਖ ਅਧਿਕਾਰੀਆਂ ਦੇ ਵੀ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News