ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੌਜਵਾਨ ਨੇ ਕੀਤਾ ਆਤਮਦਾਹ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

Wednesday, Dec 28, 2022 - 06:45 PM (IST)

ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੌਜਵਾਨ ਨੇ ਕੀਤਾ ਆਤਮਦਾਹ, ਮਰਨ ਤੋਂ ਪਹਿਲਾਂ ਬਣਾਈ ਵੀਡੀਓ

ਪਟਿਆਲਾ (ਕੰਵਲਜੀਤ, ਬਲਜਿੰਦਰ) : ਪੁਲਸ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਪਟਿਆਲਾ ਵਿਚ ਇਕ ਵਿਆਕਤੀ ਨੇ ਅੱਗ ਲਗਾ ਕੇ ਆਤਮਦਾਹ ਕਰ ਲਿਆ। ਮ੍ਰਿਤਕ ਦਾ ਨਾਮ ਗੁਰਮੁਖ ਸਿੰਘ ਧਾਲੀਵਾਲ ਦੱਸਿਆ ਜਾ ਰਿਹਾ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਪਟਿਆਲਾ ਸ਼ਹਿਰੀ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ। ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਸਮੇਂ-ਸਮੇਂ ’ਤੇ ਗੁਰਮੁਖ ਸਿੰਘ ਧਾਲੀਵਾਲ ’ਤੇ ਦੜਾ ਸੱਟਾ ਅਤੇ ਜੂਆ ਖੇਡਣ ਦੇ ਮਾਮਲੇ ਵੀ ਦਰਜ ਕੀਤੇ ਗਏ ਸਨ, ਹੁਣ ਗੁਰਮੁਖ ਸਿੰਘ ਦੇ ਪਰਿਵਾਰਕ ਮੈਂਬਰਾਂ ’ਤੇ ਅਤੇ ਉਸ ਦੇ ਭਰਾਵਾਂ ’ਤੇ ਵੀ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਸਨ ਜਿਸ ਤੋਂ ਤੰਗ ਆ ਕੇ ਉਕਤ ਨੇ ਆਤਮਦਾਹ ਕਰ ਲਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਗੁਰਮੁੱਖ ਸਿੰਘ ਵਲੋਂ ਇਕ ਵੀਡੀਓ ਵੀ ਬਣਾਈ ਗਈ ਜਿਸ ਵਿਚ ਉਸ ਨੇ ਪੁਲਸ ਪ੍ਰਸ਼ਾਸਨ ’ਤੇ ਵੱਡੇ ਸਵਾਲ ਖੜ੍ਹੇ ਕੀਤੇ। ਵੀਡੀਓ ਵਿਚ ਉਸ ਨੇ ਕਿਹਾ ਕਿ ਮੇਰੇ ਉੱਪਰ ਝੂਠੇ ਮਾਮਲੇ ਦਰਜ ਕੀਤੇ ਗਏ ਅਤੇ ਜਾਣਬੁੱਝ ਕੇ ਮੈਨੂੰ ਮਰਨ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ : ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼

ਗੁਰਮੁਖ ਸਿੰਘ ਨੇ ਸਵੇਰੇ 11:30 ਵਜੇ ਦੇ ਕਰੀਬ ਆਪਣੇ ਦਫ਼ਤਰ ਸਨੋਰੀ ਅੱਡੇ ਵਿਖੇ ਆਤਮਹੱਤਿਆ ਕਰ ਲਈ। ਹੁਣ ਉਸ ਦੀ ਲਾਸ਼ ਨੂੰ ਪਟਿਆਲਾ ਦੇ ਮੋਰਚਰੀ ਘਰ ਵਿਖੇ ਰੱਖਿਆ ਗਿਆ ਹੈ। ਗੁਰਮੁੱਖ ਸਿੰਘ ਵਲੋਂ ਵੀਡੀਓ ਵਿਚ ਬਕਾਇਦਾ ਐੱਸ. ਐੱਚ. ਓ. ਦਾ ਨਾਮ ਵੀ ਲਿਆ ਗਿਆ ਹੈ। ਉਕਤ ਅਫ਼ਸਰ ਵਲੋਂ ਗੁਰਮੁਖ ਸਿੰਘ ਧਾਲੀਵਾਲ ਦੇ ਘਰੋਂ ਪਿਛਲੇ ਸਮੇਂ ਦੌਰਾਨ ਜੂਆ ਖੇਡਣ ਅਤੇ ਜਿੱਤਣ ਦੇ 66 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ ਅਤੇ ਇਕ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਗੁਰਮੁਖ ਸਿੰਘ ਧਾਲੀਵਾਲ ਜੇਲ੍ਹ ਵੀ ਕੱਟ ਕੇ ਬਾਹਰ ਆਇਆ ਸੀ। ਦੂਜੇ ਪਾਸੇ ਗੁਰਮੁੱਖ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਉੱਪਰ ਦੋਸ਼ ਲਗਾਇਆ ਕਿ ਸਮੇਂ-ਸਮੇਂ ’ਤੇ ਪੁਲਸ ਵੱਲੋਂ ਪੈਸੇ ਦੀ ਮੰਗ ਕੀਤੀ ਜਾਂਦੀ ਸੀ ਅਤੇ ਸਾਨੂੰ ਜਾਣ-ਬੁੱਝ ਕੇ ਝੂਠੇ ਮਾਮਲਿਆਂ ਵਿਚ ਫਸਾਇਆ ਜਾਂਦਾ ਸੀ। ਇਸੇ ਕਾਰਣ ਗੁਰਮੁਖ ਨੇ ਇਹ ਕਦਮ ਚੁੱਕਿਆ ਹੈ। 

ਇਹ ਵੀ ਪੜ੍ਹੋ : ਠੰਡ ਤੋਂ ਬਚਣ ਲਈ ਬਾਲ਼ੀ ਕੋਲੇ ਦੀ ਅੰਗੀਠੀ ਕਾਰਣ ਵਾਪਰਿਆ ਭਾਣਾ, ਨੌਜਵਾਨ ਧੀ ਲਈ ਬਣ ਗਈ ਕਾਲ

ਗੁਰਮੁਖ ਦੀ ਭਾਬੀ ਨੇ ਕਿਹਾ ਕਿ ਮੈਨੂੰ ਵੀ ਰਾਤ ਇਕ ਵਜੇ ਦੇ ਕਰੀਬ ਪੁਲਸ ਵੱਲੋਂ ਥਾਣੇ ਲਿਜਾਇਆ ਗਿਆ ਸੀ ਅਤੇ ਜਾਣ ਬੁੱਝ ਕੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਝੂਠੇ ਮਾਮਲੇ ਵਿਚ ਪਾਇਆ ਜਾ ਰਿਹਾ ਸੀ। ਗੁਰਮੁੱਖ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈ ਇੰਦਰ ਕੌਰ ਵੀ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਇਨਸਾਫ ਲਈ ਡੱਟ ਕੇ ਲੜਾਈ ਲੜਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਵਰਕਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਮੋਰਚਰੀ ਘਰ ਵਿੱਚੋਂ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਇਹ ਪੁਲਸ ਦੀ ਧੱਕੇਸ਼ਾਹੀ ਹੈ ਜਿਸ ਕਰਕੇ ਇਕ ਨੌਜਵਾਨ ਨੇ ਅੱਜ ਇੰਨਾ ਵੱਡਾ ਕਦਮ ਚੁੱਕ ਲਿਆ ਹੈ। 

ਇਹ ਵੀ ਪੜ੍ਹੋ : ਪ੍ਰੇਮੀ ਨੇ ਪਤਨੀ ਨਾਲ ਮਿਲ ਕੇ ਖੇਡੀ ਗੰਦੀ ਖੇਡ, ਬਣਾਈ ਇਤਰਾਜ਼ਯੋਗ ਵੀਡੀਓ, ਦੁਖੀ ਪ੍ਰੇਮਿਕਾ ਨੇ ਕਰ ਲਈ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News