ਟਾਂਡਾ ਦੇ ਨੌਜਵਾਨ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਨੇਵੀ ਦਾ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ

Saturday, Jul 15, 2023 - 01:08 PM (IST)

ਟਾਂਡਾ ਦੇ ਨੌਜਵਾਨ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਨੇਵੀ ਦਾ ਅਫ਼ਸਰ ਬਣ ਚਮਕਾਇਆ ਪੰਜਾਬ ਦਾ ਨਾਂ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਉੜਮੁੜ ਦੇ ਪਿੰਡ ਖੁੱਡਾ ਨਾਲ ਸਬੰਧਤ ਨੌਜਵਾਨ ਹਰਪ੍ਰੀਤ ਸਿੰਘ ਅਮਰੀਕਾ ਵਿਚ ਨੇਵੀ ਦਾ ਅਫ਼ਸਰ ਬਣਿਆ ਹੈ। ਪੰਜਾਬ ਪੁਲਸ ਦੇ ਸੇਵਾਮੁਕਤ ਇੰਸਪੈਕਟਰ ਵਰਿੰਦਰ ਸਿੰਘ ਅਤੇ ਮਾਤਾ ਸੇਵਾਮੁਕਤ ਟੀਚਰ ਜਗਦੀਸ਼ ਕੌਰ ਦੇ ਹੋਣਹਾਰ ਸਪੁੱਤਰ ਹਰਪ੍ਰੀਤ ਸਿੰਘ ਦੀ ਪ੍ਰਾਪਤੀ ਤੋਂ ਬਾਅਦ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਮਾਣ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦਾ ਜਲੰਧਰ ਵਾਸੀਆਂ ਲਈ ਵੱਡਾ ਐਲਾਨ, ਅਫ਼ਸਰਸ਼ਾਹੀ ਨੂੰ ਦਿੱਤੇ ਇਹ ਨਿਰਦੇਸ਼

ਅਮਰੀਕਾ ਤੋਂ ਹਰਪ੍ਰੀਤ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਿਆ ਕਿ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਤੋਂ ਪੜ੍ਹਾਈ ਕਰਨ ਉਪਰੰਤ ਉੱਚ ਪੜ੍ਹਾਈ ਲਈ 2008 ਤੋਂ 2013 ਤੱਕ ਆਇਰਲੈਂਡ ਰਿਹਾ ਅਤੇ 2013 ਅਮਰੀਕਾ ਚਲਾ ਗਿਆ, ਜਿੱਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ਵਿਚ ਐੱਮ. ਬੀ. ਏ. ਦੀ ਪੜ੍ਹਾਈ ਕੀਤੀ। ਚਾਰ ਵਰ੍ਹੇ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਹੁਣ ਉਸ ਦਾ ਸੁਫ਼ਨਾ ਉਸ ਵੇਲੇ ਪੂਰਾ ਹੋ ਗਿਆ ਜਦੋਂ ਸਖ਼ਤ ਮਿਹਨਤ ਕਰਦੇ ਹੋਏ ਅੱਗੇ ਵਧਿਆ ਹਰਪ੍ਰੀਤ ਅਮਰੀਕੀ ਨੇਵੀ ਦਾ ਕਮਿਸ਼ਨਡ ਅਫ਼ਸਰ ਬਣ ਗਿਆ ਹੈ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਸਖ਼ਤ ਮਿਹਨਤ ਕਰਕੇ ਇਸ ਮੁਕਾਮ 'ਤੇ ਪਹੁੰਚੇ ਆਪਣੇ ਪੁੱਤਰ 'ਤੇ ਉਨ੍ਹਾਂ ਨੂੰ ਫ਼ਖ਼ਰ ਹੈ। 

ਇਹ ਵੀ ਪੜ੍ਹੋ- ਮਨਾਲੀ 'ਚ ਲਾਪਤਾ ਹੋਏ PRTC ਬੱਸ ਦੇ ਕੰਡਕਟਰ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News