ਪੰਜਾਬ ਦੇ ਪੁੱਤ ਨੇ ਕੈਨੇਡਾ ''ਚ ਕਰਵਾਈ ਬੱਲੇ-ਬੱਲੇ, ਮਿਹਨਤ ਦੇ ਦਮ ''ਤੇ ਹਾਸਲ ਕੀਤਾ ਵੱਡਾ ਮੁਕਾਮ
Wednesday, Jul 10, 2024 - 05:53 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਕੈਨੇਡਾ ਵਿਚ ਪੰਜਾਬੀ ਮੂਲ ਦੇ ਨੌਜਵਾਨ ਕੁਲਜੀਤ ਸਿੰਘ ਨੇ 'ਬਲੱਡ ਟ੍ਰਾਈਵ' (ਪੁਲਸ ਦਾ ਇਕ ਵਿੰਗ) ਵਿਚ ਨੌਕਰੀ ਪ੍ਰਾਪਤ ਕਰਕੇ ਆਪਣੇ ਮਾਪਿਆਂ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੀ ਸਬ ਡਵੀਜ਼ਨ ਭਵਾਨੀਗੜ੍ਹ ਅਧੀਨ ਪੈਂਦੇ ਪਿੰਡ ਬਿਜਲਪੁਰ ਦਾ ਵਾਸੀ ਕੁਲਜੀਤ ਸਿੰਘ 2018 ਵਿਚ ਕੈਨੇਡਾ ਗਿਆ ਸੀ। ਕੈਨੇਡਾ ਪੁਲਸ 'ਚ ਭਰਤੀ ਹੋਣ 'ਤੇ ਕੁਲਜੀਤ ਦਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ। ਕੁਲਜੀਤ ਸਿੰਘ ਦੇ ਪਿਤਾ ਪਿੰਡ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਬਿਜਲਪੁਰ ਤੇ ਮਾਤਾ ਹਰਬੰਸ ਕੌਰ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਕੁਲਜੀਤ ਬਚਪਨ ਤੋਂ ਹੀ ਪੜ੍ਹਾਈ ਵਿਚ ਹੋਣਹਾਰ ਸੀ, ਖੇਡਾਂ 'ਚ ਦਿਲਚਸਪੀ ਰੱਖਦਾ ਸੀ ਅਤੇ ਉਸਨੂੰ ਕਬੱਡੀ ਖੇਡਣ ਦਾ ਵਧੇਰੇ ਸ਼ੌਂਕ ਰਿਹਾ। ਕੁਲਜੀਤ ਦਾ ਸੁਫਨਾ ਪੁਲਸ ਵਿਚ ਭਰਤੀ ਹੋਣਾ ਸੀ ਅਤੇ ਇਸ ਦੌਰਾਨ ਉਹ ਕੈਨੇਡਾ ਚਲਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਮਾਪਿਆਂ ਨੇ ਦੱਸਿਆ ਕਿ ਵਿਦੇਸ਼ ਪਹੁੰਚ ਕੇ ਵੀ ਕੁਲਜੀਤ ਨੇ ਪੜ੍ਹਾਈ ਕਰਨ ਦੇ ਨਾਲ ਖੇਡਾਂ ਵਿਚ ਵੀ ਹਿੱਸਾ ਲੈਂਦਾ ਰਿਹਾ ਤੇ ਅਖੀਰ ਖਿਡਾਰੀ ਦੇ ਤੌਰ 'ਤੇ ਉਸਨੇ ਕੈਨੇਡਾ ਪੁਲਸ ਵਿਚ ਨੌਕਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 6 ਮਹੀਨੇ ਕੈਨੇਡਾ ਦੇ ਸ਼ਹਿਰ ਮੈਡੀਸਨ ਹੈਟ ਵਿਚ ਟ੍ਰੇਨਿੰਗ ਉਪਰੰਤ ਕੁਲਜੀਤ ਨੇ ਲੇਥ ਬਰਿੱਜ ਸ਼ਹਿਰ ਵਿਖੇ ਡਿਊਟੀ ਜੁਆਇਨ ਕੀਤੀ। ਇਸ ਮੌਕੇ ਕੁਲਜੀਤ ਸਿੰਘ ਦੇ ਮਾਮਾ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਦਾ ਭਾਣਜਾ ਆਪਣੀ ਕਾਬਲੀਅਤ ਦੇ ਦਮ 'ਤੇ ਕੈਨੇਡਾ ਪੁਲਸ ਵਿਚ ਭਰਤੀ ਹੋ ਗਿਆ। ਇਸ ਮੌਕੇ ਕੁਲਜੀਤ ਦੇ ਭੈਣ-ਭਣਵੱਈਏ ਤੇ ਪਿੰਡ ਵਾਸੀਆਂ ਨੇ ਕੇਕ ਕੱਟ ਕੇ ਪਰਿਵਾਰ ਨਾਲ ਖੁਸ਼ੀ ਸਾਂਝੀ ਕਰਦਿਆਂ ਕੁਲਜੀਤ ਦੇ ਸੁਹਨਿਰੇ ਭਵਿੱਖ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ : ਅਮਰੀਕਾ 'ਚ ਨੌਜਵਾਨ ਪੁੱਤ ਦੀ ਮੌਤ ਨੇ ਤੋੜ ਕੇ ਰੱਖ 'ਤਾ ਪਰਿਵਾਰ, ਪਿਤਾ ਬੋਲਿਆ ਅਜੇ ਪਰਸੋਂ ਹੀ ਹੋਈ ਸੀ ਗੱਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8