ਨਾਜਾਇਜ਼ ਸ਼ਰਾਬ ਸਣੇ 2 ਨੌਜਵਾਨ ਤੇ 5 ਕਿਲੋ ਚੂਰਾ-ਪੋਸਤ ਸਮੇਤ ਇਕ ਔਰਤ ਕਾਬੂ
Sunday, Jun 18, 2017 - 05:50 PM (IST)
ਗਿੱਦੜਬਾਹਾ(ਕੁਲਭੂਸ਼ਨ)-ਪੁਲਸ ਵੱਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਨੌਜਵਾਨਾਂ ਅਤੇ 5 ਕਿਲੋ ਚੂਰਾ-ਪੋਸਤ ਸਣੇ ਇਕ ਔਰਤ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਲੰਬੀ ਰੋਡ 'ਤੇ ਕੋਲਾ ਭੱਠੀਆਂ ਕੋਲ ਖੜ੍ਹੇ ਸਨ ਕਿ ਪਿੰਡ ਲੰਬੀ ਵੱਲੋਂ ਇਕ ਮੋਟਰਸਾਈਕਲ ਜਿਸ 'ਤੇ ਦੋ ਪਲਾਸਟਿਕ ਦੇ ਗੱਟਿਆਂ ਸਮੇਤ ਦੋ ਨੌਜਵਾਨ ਆ ਰਹੇ ਸਨ, ਜੋ ਪੁਲਸ ਨੂੰ ਦੇਖ ਕੇ ਮੋਟਰਸਾਈਕਲ ਮੋੜਣ ਲੱਗੇ ਤਾਂ ਪੁਲਸ ਨੇ ਪਿੱਛਾ ਕਰ ਕੇ ਉਕਤਾਨ ਨੂੰ ਕਾਬੂ ਕੀਤਾ। ਪੁਲਸ ਨੇ ਉਕਤ ਗੱਟਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚੋਂ 120 ਬੋਤਲਾਂ ਮੋਟਾ ਸੰਤਰਾ ਠੇਕਾ ਸ਼ਰਾਬ ਦੇਸੀ ਬਰਾਮਦ ਹੋਈ।
ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਏ. ਐੱਸ. ਆਈ. ਬਚਿੱਤਰ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਗਿੱਦੜਬਾਹਾ ਲੂਲਬਾਈ ਰੋਡ 'ਤੇ ਸਾਹਮਣੇ ਵਾਲੇ ਪਾਸਿਓਂ ਪੈਦਲ ਆ ਰਹੀ ਔਰਤ ਨੂੰ ਜਦੋਂ ਸ਼ੱਕ 'ਤੇ ਆਧਾਰ 'ਤੇ ਰੋਕ ਕੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਨੇ ਉਸ ਦੇ ਹੱਥ ਵਿਚ ਫੜੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 5 ਕਿਲੋ ਚੂਰਾ- ਪੋਸਤ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
