ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ ''ਤੇ ਲੈ ਕੇ ਕੀਤਾ ਵੱਡਾ ਕਾਂਡ

Saturday, Aug 10, 2024 - 06:32 PM (IST)

ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ ''ਤੇ ਲੈ ਕੇ ਕੀਤਾ ਵੱਡਾ ਕਾਂਡ

ਤਰਨਤਾਰਨ- ਅੱਜ ਕੱਲ੍ਹ ਲੋਕਾਂ 'ਚ ਅੰਧ ਵਿਸ਼ਵਾਸ ਇੰਨਾ ਕੁ ਬਹੁਤ ਵੱਧ ਗਿਆ ਹੈ ਕਿ ਲੋਕ ਆਪਣੀ ਪ੍ਰੇਸ਼ਾਨੀਆਂ ਲੈ ਕੇ ਸਾਧੂ, ਸੰਤਾਂ ਕੋਲ ਜਾਣ ਲੱਗ ਜਾਂਦੇ ਹਨ  ਅਤੇ ਆਪਣਾ ਸਭ ਕੁਝ ਗੁਆ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਅੰਧ ਵਿਸ਼ਵਾਸ 'ਚ ਪੁੱਤ ਦੀ ਦਾਤ ਮੰਗਣ ਲਈ ਬਾਬੇ ਕੋਲ ਗਈ ਤਾਂ ਉੱਥੇ ਉਸ ਨਾਲ ਬਾਬੇ ਵੱਲੋਂ ਗਲਤ ਕੰਮ ਕੀਤਾ ਗਿਆ, ਜਿਸ ਲਈ ਉਹ ਇਨਸਾਫ਼ ਦੀ ਗੁਹਾਰ ਲਗਾ ਰਹੀ ਹੈ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਇਸ ਦੌਰਾਨ ਪੀੜਤ ਔਰਤ ਨੇ ਦੱਸਿਆ ਕਿ ਜਿਹੜੇ ਬਾਬੇ ਨੇ ਗੁਰੂਆਂ ਦੇ ਬਾਣੇ ਪਾਏ ਹਨ ਇਨ੍ਹਾਂ ਨੇ ਮੇਰੀ ਇੱਜ਼ਤ ਲੁੱਟੀ ਹੈ। ਉਸ ਨੇ ਕਿਹਾ ਕਿ ਬਾਬੇ ਦਾ ਨਾਂ ਕੁਲਵੰਤ ਸਿੰਘ ਕਾਂਤਾ ਸੀਤੋਵਾਲਾ ਹੈ, ਅਸੀਂ ਪੁੱਤਰ ਦੀ ਦਾਤ ਲਈ ਬਾਬੇ ਕੋਲ ਗਏ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਬਾਬਾ ਇਸ ਤਰ੍ਹਾਂ ਦੇ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਬਾਬੇ ਨੇ ਮੈਨੂੰ ਕਿਹਾ ਸੀ ਕਿ ਤੁਹਾਨੂੰ ਪੁੱਤਰ ਮਿਲੇਗਾ ਇਸ ਵਾਸਤੇ ਤੁਹਾਨੂੰ 5 ਇਸ਼ਨਾਨ ਕਰਨੇ ਪੈਣਗੇ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਗੋਲੀਆਂ ਦੇ ਦਿੱਤੀਆਂ ਅਤੇ ਮੇਰਾ ਘਰਵਾਲਾ ਸੌਂ ਰਿਹਾ। ਇਸ ਦੌਰਾਨ ਰਾਤ ਨੂੰ ਬਾਬਾ ਮੈਨੂੰ  ਮੋਟਰ 'ਤੇ ਇਸ਼ਨਾਨ ਕਰਨ ਲਈ ਲੈ ਗਿਆ, ਜਿੱਥੇ ਉਸ ਨੇ ਮੇਰੀ ਇੱਜਤ ਲੁੱਟੀ। ਔਰਤ ਨੇ ਦੱਸਿਆ ਮੈਨੂੰ ਹੋਸ਼ ਨਹੀਂ ਸੀ ਜਦੋਂ ਢਾਈ ਘੰਟੇ ਬਾਅਦ ਮੈਨੂੰ ਹੋਸ਼ ਆਈ ਤਾਂ ਮੈਂ  ਕਿਸੇ ਤਰ੍ਹਾਂ ਨਾਲ ਆਪਣੀ ਜਾਨ ਬਚਾ ਕੇ ਘਰ ਆਈ । 

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ

ਔਰਤ ਨੇ ਦੱਸਿਆ ਬਾਬੇ ਨੇ ਮੈਨੂੰ ਕਿਹਾ ਸੀ ਕਿ ਜੇਕਰ ਤੈਨੂੰ ਘਰ ਇਸ਼ਨਾਨ ਕਰਾਇਆ ਤਾਂ ਭੁੱਤ ਪਿੱਛੇ ਲੱਗ ਜਾਣਗੇ  ਜਿਸ ਤੋਂ ਬਾਅਦ ਉਹ ਮੈਨੂੰ ਮੋਟਰ 'ਤੇ ਲੈ ਗਿਆ ਅਤੇ ਮੇਰੇ ਨਾਲ ਗਲਤ ਕੰਮ ਕੀਤਾ ਗਿਆ। ਜਦੋਂ ਮੈਂ ਬਾਬੇ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਔਰਤ ਨਹੀਂ ਹਾਂ ਤਾਂ ਇਨ੍ਹਾਂ ਨੇ ਮੇਰੇ ਪੈਰਾਂ 'ਚ ਪੱਗ ਰੱਖ ਕੇ ਮੁਆਫ਼ੀ ਮੁੰਗੀ ਪਰ ਮੈਂ ਮੁਆਫ਼ੀ ਨਹੀਂ ਇਨ੍ਹਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੀ ਹਾਂ।

ਇਸ ਦੌਰਾਨ ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਪੱਟੀ ਪੁਲਸ ਨੇ ਅਜਿਹੇ ਫਰਜ਼ੀ ਬਾਬੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News