ਕਾਰ-ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ, ਇਕ ਜ਼ਖਮੀ
Tuesday, Jun 12, 2018 - 04:03 AM (IST)
ਹਰੀਕੇ ਪੱਤਣ, (ਲਵਲੀ)- ਬਠਿੰਡਾ ਨੈਸ਼ਨਲ ਹਾਈਵੇ ਨੰਬਰ 54 ਬਠਿੰਡਾ-ਅੰਮ੍ਰਿਤਸਰ ਰੋਡ 'ਤੇ ਕਾਰ ਤੇ ਘੜੁੱਕੇ ਦੀ ਟੱਕਰ ਦੌਰਾਨ ਇਕ ਔਰਤ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਨੰਬਰ 54 ਖੂਨੀ ਹਾਈਵੇ ਬਣਿਆ ਤੇ ਆਏ ਦਿਨ ਭਿਆਨਕ ਹੁੰਦੇ ਐਕਸੀਡੈਂਟਾਂ 'ਚ ਲੋਕਾਂ ਦੀਆਂ ਕੀਮਤੀ ਜਾਨਾਂ ਅਜਾਈਂ ਜਾਂਦੀਆਂ ਹਨ।
ਨੈਸ਼ਨਲ ਹਾਈਵੇ ਨੰਬਰ 54 ਤੇ ਪਿੰਡ ਖਾਰਾ ਦੇ ਪੁਲ 'ਤੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਵਿਫਟ ਕਾਰ ਨੰਬਰ ਪੀ. ਬੀ. 05-ਏ. ਸੀ. 6678 ਨੇ ਪਿੱਛਿਓਂ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਕਾਰ ਨੇ ਪਲਟ ਦਿੱਤਾ, ਜਿਸ ਕਾਰਨ ਘੜੁੱਕੇ 'ਤੇ ਬੈਠੀ ਔਰਤ ਹਰਭਜਨ ਕੌਰ ਪਤਨੀ ਸੁੱਚਾ ਸਿੰਘ ਵਾਸੀ ਖਾਰਾ ਦੀ ਮੌਕੇ 'ਤੇ ਮੌਤ ਹੋ ਗਈ ਤੇ ਘੜੁੱਕਾ ਚਾਲਕ ਅਵਤਾਰ ਸਿੰਘ ਨੂੰ ਸੱਟਾਂ ਲੱਗੀਆਂ, ਜਿਸ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ।
