ਬਰਨਾਲਾ ’ਚ ਤਿੰਨ ਸਾਲਾ ਦੀ ਬੱਚੀ ਨੇ ਰਚਿਆ ਇਤਿਹਾਸ, ਛੋਟੀ ਉਮਰੇ ਹਾਸਲ ਕੀਤਾ ਵੱਡਾ ਮੁਕਾਮ

Friday, Sep 15, 2023 - 06:28 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਨੰਨ੍ਹੀ ਬੱਚੀ ਦੇ ਦੰਦ ਵੀ ਪੂਰੇ ਨਹੀਂ ਨਿੱਕਲੇ ਪਰ ਇਸ ਬੱਚੀ ਦੀ ਕਾਬਲੀਅਤ ਇੰਨੀ ਜ਼ਿਆਦਾ ਹੈ ਕਿ ਉਸਨੇ ਸਵਾ ਤਿੰਨ ਸਾਲ ਦੀ ਉਮਰ ’ਚ ਹੀ ਮੂੰਹ ਜ਼ਬਾਨੀ ਹਨੂਮਾਨ ਚਾਲੀਸਾ ਸੁਣਾ ਕੇ ਇਤਿਹਾਸ ਰਚ ਦਿੱਤਾ ਹੈ। ਉਸਦੀ ਇਸ ਪ੍ਰਾਪਤੀ ’ਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਨਾਂ ਦੀ ਸੰਸਥਾ ਨੇ ਉਸ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਪਹਿਲਾ ਸਕੂਲ ਆਫ ਐਮੀਨੈਂਸ ਦੇਖ ਬਾਗੋ ਬਾਗ ਹੋਏ ਕੇਜਰੀਵਾਲ, ਕੀਤੇ ਵੱਡੇ ਐਲਾਨ

ਇਸ ਬੱਚੀ ਦੇ ਇਤਿਹਾਸ ਰਚਨ ’ਤੇ ਸ਼ਹਿਰ ਨਿਵਾਸੀਆਂ ’ਚ ਖੁਸ਼ੀ ਪਾਈ ਜਾ ਰਹੀ ਹੈ। ਸਥਾਨਕ 22 ਏਕੜ ’ਚ ਰਹਿਣ ਵਾਲੇ ਲਵਿਸ਼ ਬਾਂਸਲ ਦੀ ਪੁੱਤਰੀ ਐਨਾਨੀਆ ਬਾਂਸਲ ਨੇ ਇਹ ਵਰਲਡ ਰਿਕਾਰਡ ਬਣਾਇਆ ਹੈ। ਉਸਦਾ ਜਨਮ 6 ਜਨਵਰੀ 2020 ਨੂੰ ਪਿਤਾ ਲਵਿਸ਼ ਬਾਂਸਲ ਅਤੇ ਮਾਤਾ ਰੁਚੀ ਬਾਂਸਲ ਦੀ ਕੁੱਖੋਂ ਹੋਇਆ। ਉਸਦੀ ਦਾਦੀ ਕਿਰਨ ਬਾਂਸਲ ਅਤੇ ਮਾਤਾ ਰੁਚੀ ਬਾਂਸਲ ਨੇ ਇਸ ਛੋਟੀ ਬੱਚੀ ਨੂੰ ਪੌਣੇ ਤਿੰਨ ਸਾਲ ਦੀ ਉਮਰ ਵਿਚ ਹਨੂਮਾਨ ਚਾਲੀਸਾ ਦਾ ਪਾਠ ਕਰਵਾਉਣਾ ਸ਼ੁਰੂ ਕੀਤਾ ਅਤੇ ਸਿਰਫ਼ ਤਿੰਨ ਮਹੀਨਿਆਂ ’ਚ ਹੀ ਇਸ ਛੋਟੀ ਬੱਚੀ ਨੇ ਪੂਰਾ ਹਨੂਮਾਨ ਚਾਲੀਸਾ ਯਾਦ ਕਰ ਲਿਆ। 6 ਮਈ 2023 ਨੂੰ ਇਕ ਇੰਟਰਨੈਸ਼ਨਲ ਸੰਸਥਾ ਵੱਲੋਂ ਉਸ ਤੋਂ ਆਨਲਾਈਨ ਹਨੂਮਾਨ ਚਾਲੀਸਾ ਦਾ ਪਾਠ ਸੁਣਿਆ ਅਤੇ ਉਸ ਨੂੰ ਇਹ ਐਵਾਰਡ ਮੁਹੱਈਆ ਕੀਤਾ।

ਇਹ ਵੀ ਪੜ੍ਹੋ : ਕੁੜੀ ਨਾਲ ਵਿਆਹ ਕਰਵਾ ਕੇ ਫਸਿਆ ਲਾੜਾ, ਗੁਰਦੁਆਰੇ ਦੇ ਭਾਈ ਸਣੇ ਦਰਜ ਹੋਇਆ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News