ਖਿਡੌਣਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੇ ਨੁਕਸਾਨ ਦਾ ਸ਼ੱਕ
Monday, Jul 17, 2023 - 01:06 PM (IST)
ਭਾਮੀਆਂ ਕਲਾਂ (ਜਗਮੀਤ) : ਚੌਕੀ ਰਾਮਗੜ੍ਹ ਅਧੀਨ ਆਉਂਦੇ ਜੰਡਿਆਲੀ-ਪਹਾੜੂਵਾਲ ਰੋਡ ’ਤੇ ਸਥਿਤ ਇਕ ਖਿਡੌਣੇ ਬਣਾਉਣ ਵਾਲੀ ਫੈਕਟਰੀ ’ਚ ਐਤਵਾਰ ਦੀ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਪਹੁੰਚ ਗਈਆਂ। ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਬਰਿੰਦਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਜੰਡਿਆਲੀ-ਪਹਾੜੂਵਾਲ ਰੋਡ ’ਤੇ ਸਥਿਤ ਯੂਨੀਵਰਸਲ ਟੈਕਨੋਪਲਾਸਟਿਕ ਪ੍ਰਾਈਵੇਟ ਲਿਮ. ਨਾਂ ਦੀ ਖਿਡੌਣੇ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਸੁਮਿਤ ਅਰੋੜਾ ਨੇ ਦੱਸਿਆ ਕਿ ਐਤਵਾਰ ਦੀ ਛੁੱਟੀ ਹੋਣ ਕਾਰਨ ਫੈਕਟਰੀ ਬੰਦ ਸੀ । ਦੇਰ ਸ਼ਾਮ ਸੁਰੱਖਿਆ ਮੁਲਾਜ਼ਮ ਨੇ ਫੋਨ ’ਤੇ ਫੈਕਟਰੀ ’ਚ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਦਿੱਤੀ, ਜਿਸ ਦੇ ਬਾਅਦ ਉਹ ਮੁਰੰਤ ਮੌਕੇ ’ਤੇ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ |
ਅੱਗ ਐਨੀ ਭਿਆਨਕ ਸੀ ਕਿ ਤੇਜ਼ ਲਪਟਾਂ ਚਾਰੇ ਪਾਸੇ ਕਹਿਰ ਵਰਸਾ ਰਹੀਆਂ ਸਨ। ਚੌਕੀ ਇੰਚਾਰਜ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ, ਏ. ਸੀ. ਪੀ. ਮੁਰਾਦ ਜਸਵੀਰ ਸਿੰਘ ਗਿੱਲ, ਥਾਣਾ ਮੁਖੀ ਜਮਾਲਪੁਰ ਜਸਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ |ਇਹ ਵੀ
ਸ਼ਾਰਟ ਸਰਕਟ ਨਾਲ ਅੱਗ ਲੱਗਣ ਦਾ ਸ਼ੱਕ
ਜੰਡਿਆਲੀ-ਪਹਾੜੂਵਾਲ ਰੋਡ ’ਤੇ ਸਥਿਤ ਉਕਤ ਫੈਕਟਰੀ ’ਚ ਲੱਗੀ ਅੱਗ ਦੇ ਮੁੱਢਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸੂਤਰਾਂ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ | ਫਿਲਹਾਲ ਕਰੀਬ 7 ਏਕੜ ’ਚ ਫੈਲੀ ਇਸ ਫੈਕਟਰੀ ’ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਅੱਗ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ |
ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ, ਕੋਸ਼ਿਸ਼ਾਂ ਜਾਰੀ
ਇਸ ਖਿਡੌਣਾ ਫੈਕਟਰੀ ’ਚ ਲੱਗੀ ਅੱਗ ਉੱਪਰ ਕਾਬੂ ਪਾਉਣ ਲਈ ਖ਼ਬਰ ਲਿਖੇ ਜਾਣ ਤੱਕ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਚੁੱਕੀਆਂ ਸਨ। ਦੇਰ ਰਾਤ ਤੱਕ ਵੀ ਅੱਗ ਉੱਪਰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ।
ਇਹ ਵੀ ਪੜ੍ਹੋ : ਸੁਰੱਖਿਆ ਦੇ ਮੱਦੇਨਜ਼ਰ DCP ਅੰਕੁਰ ਗੁਪਤਾ ਵੱਲੋਂ ਨਵੇਂ ਹੁਕਮ ਜਾਰੀ, ਉਲੰਘਣਾ ਕਰਨ 'ਤੇ ਹੋਵੇਗੀ ਸਖ਼ਤ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8