ਨਿੱਜੀ ਕੰਪਨੀ ਦੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, 1 ਸਵਾਰੀ ਦੀ ਮੌਤ
Saturday, Jun 24, 2023 - 09:22 PM (IST)

ਜੈਤੋ (ਪਰਾਸ਼ਰ)-ਜੈਤੋ ਦੇ ਐੱਮ. ਐੱਲ. ਏ. ਦਫ਼ਤਰ ਕੋਲ ਇਕ ਨਿੱਜੀ ਕੰਪਨੀ ਦੀ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟ੍ਰਾਂਸਫਾਰਮਰ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ’ਚ ਇਕ ਸਵਾਰੀ ਦੀ ਮੌਤ ਤੇ 3 ਵਿਅਕਤੀ ਜ਼ਖ਼ਮੀ ਹੋ ਗਏ। ਇਲਾਕੇ ਦੀ ਪ੍ਰਸਿੱਧ ਮਾਨਵਤਾ ਨੂੰ ਸਮਰਪਿਤ 24 ਘੰਟੇ ਨਿਸ਼ਕਾਮ ਸੇਵਾ ਕਰਨ ਵਾਲ਼ੀ ਸੰਸਥਾ ਨੌਜਵਾਨ ਵੈੱਲਫੇਅਰ ਸੋਸਾਇਟੀ ਇਕਾਈ ਜੈਤੋ ਦੇ ਐਮਰਜੈਂਸੀ ਨੰਬਰ ’ਤੇ ਕਿਸੇ ਰਾਹਗੀਰ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਸਰਕਾਰ ਨੇ ਭਾਰਤੀਆਂ ਲਈ ਵੀਜ਼ਾ ਨਿਯਮਾਂ ’ਚ ਦਿੱਤੀ ਢਿੱਲ, ਇਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ
ਜਿਸ ਦੀ ਸੂਚਨਾ ਮਿਲਦਿਆਂ ਹੀ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮਨੂੰ ਗੋਇਲ, ਵਾਈਸ ਚੇਅਰਮੈਨ ਸ਼ੇਖਰ ਸ਼ਰਮਾ ਦੀ ਦੇਖ-ਰੇਖ ਵਿਚ ਚੱਲ ਰਹੀ ਸੰਸਥਾ ਦੇ ਪ੍ਰਧਾਨ ਨਵਨੀਤ ਗੋਇਲ, ਸੈਕਟਰੀ ਅਮਿਤ ਮਿੱਤਲ ਅਤੇ ਪਾਇਲਟ ਵਿਪਨ ਮੌਕੇ ’ਤੇ ਪਹੁੰਚੇ। ਮੌਕੇ ’ਤੇ ਪਹੁੰਚੇ ਮੈਂਬਰਾਂ ਵੱਲੋਂ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਸੇਠ ਰਾਮਨਾਥ ਸਿਵਲ ਹਸਪਤਾਲ ਜੈਤੋ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰ ਦੀ ਕਮੀ ਹੋਣ ਕਾਰਨ ਮੌਜੂਦਾ ਸਟਾਫ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਤਿੰਨ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਡਿਊਟੀ ਤੋਂ ਪਰਤਦਿਆਂ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ
ਇਕ ਵਿਅਕਤੀ ਨੂੰ ਸਹਾਰਾ ਕਲੱਬ ਨੇ ਹਸਪਤਾਲ ਦਾਖਲ ਕਰਵਾਇਆ। ਇਕ ਸਵਾਰੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਾਕਮ ਦਾਸ ਬਾਬਾ ਬਾਲਕ ਨਾਥ ਡੇਰਾ ਜੈਤੋ ਵਜੋਂ ਹੋਈ ਹੈ। ਜ਼ਖ਼ਮੀ ਹੋਏ ਵਿਅਕਤੀਆਂ ਦੀ ਪਛਾਣ ਮੋਨੂੰ (35), ਗੇਜਾ ਸਿੰਘ (60) ਵਜੋਂ ਹੋਈ ਹੈ।