ਦੋਸਤ ਨੂੰ ਮਿਲ ਕੇ ਆ ਰਹੇ 2 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਘਰ ’ਚ ਪੈ ਗਿਆ ਚੀਕ-ਚਿਹਾੜਾ

Sunday, Jul 02, 2023 - 07:33 PM (IST)

ਦੋਸਤ ਨੂੰ ਮਿਲ ਕੇ ਆ ਰਹੇ 2 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਘਰ ’ਚ ਪੈ ਗਿਆ ਚੀਕ-ਚਿਹਾੜਾ

ਬਟਾਲਾ (ਸਾਹਿਲ)-ਕਾਰ ਦੇ ਦਰੱਖ਼ਤ ਨਾਲ ਟਕਰਾਉਣ ’ਤੇ 2 ਦੋਸਤਾਂ ’ਚੋਂ ਇਕ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਮੁਤਾਬਕ ਜੈਨਾਜ ਸਿੰਘ ਪੁੱਤਰ ਨਰਵਿੰਦਰ ਸਿੰਘ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਅਤੇ ਸਿਮਰਨਦੀਪ ਸਿੰਘ ਪੁੱਤਰ ਕੁਲਜਿੰਦਰ ਸਿੰਘ ਵਾਸੀ ਪਿੰਡ ਘੁੰਮਣ ਕਲਾਂ ਹਾਲ ਵਾਸੀ ਵਸੰਤ ਵਿਹਾਰ ਕਾਲੋਨੀ, ਧੁੱਪਸੜ੍ਹੀ ਬੀਤੀ ਰਾਤ 11 ਵਜੇ ਦੇ ਕਰੀਬ ਕਾਰ ’ਤੇ ਸਵਾਰ ਹੋ ਕੇ ਘਰੋਂ ਆਪਣੇ ਦੋਸਤ ਨੂੰ ਮਿਲਣ ਲਈ ਪਿੰਡ ਸੇਖਵਾਂ ਨੇੜੇ ਗਏ ਸਨ ਅਤੇ ਜਦੋਂ ਇਹ ਦੋਵੇਂ ਦੇਰ ਰਾਤ ਵਾਪਸ ਪਰਤ ਰਹੇ ਸਨ ਤਾਂ ਪਿੰਡ ਪੇਰੋਸ਼ਾਹ ਨੇੜੇ ਅਚਾਨਕ ਇਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੁੰਦੀ ਹੋਈ ਦਰੱਖ਼ਤ ਨਾਲ ਜਾ ਟਕਰਾਈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)

ਇਹ ਦੌਰਾਨ ਉਥੋਂ ਲੰਘ ਰਹੇ ਰਾਹਗੀਰਾਂ ਨੇ ਤੁਰੰਤ 108 ਐਂਬੂਲੈਂਸ ਨੂੰ ਕਾਲ ਕੀਤੀ, ਜਿਸ ’ਤੇ ਐਂਬੂਲੈਂਸ ਮੁਲਾਜ਼ਮਾਂ ਨੇ ਉਕਤ ਦੋਵਾਂ ਜ਼ਖ਼ਮੀਆਂ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਜੈਨਾਜ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸ ਦਾ ਸਾਥੀ ਸਿਮਰਨਦੀਪ ਸਿੰਘ ਜ਼ੇਰੇ ਇਲਾਜ ਹੈ।

ਇਹ ਖ਼ਬਰ ਵੀ ਪੜ੍ਹੋ : ਸਤਲੁਜ ਦਰਿਆ ਰਾਹੀਂ ਪਾਕਿਸਤਾਨ ਵੱਲੋਂ ਆਈਆਂ ਬੋਤਲਾਂ BSF ਵੱਲੋਂ ਬਰਾਮਦ, ਖੋਲ੍ਹਣ ’ਤੇ ਉੱਡੇ ਹੋਸ਼


author

Manoj

Content Editor

Related News