ਅੰਮ੍ਰਿਤਸਰ : ਸੂਰੋਪੱਡਾ ਵਿਖੇ ਕੋਰੋਨਾ ਦਾ ਇਕ ਸ਼ੱਕੀ ਮਰੀਜ਼ ਆਇਆ ਸਾਹਮਣੇ

Monday, Mar 23, 2020 - 08:25 PM (IST)

ਅੰਮ੍ਰਿਤਸਰ : ਸੂਰੋਪੱਡਾ ਵਿਖੇ ਕੋਰੋਨਾ ਦਾ ਇਕ ਸ਼ੱਕੀ ਮਰੀਜ਼ ਆਇਆ ਸਾਹਮਣੇ

ਚੌਕ ਮਹਿਤਾ, (ਕੈਪਟਨ)— ਇਥੋਂ ਦੇ ਇਲਾਕੇ ਸੂਰੋਪੱਡਾ ਵਿਖੇ ਇਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਦੀ ਸਰਪੰਚ ਬੀਬੀ ਬਲਜੀਤ ਕੌਰ ਦੇ ਪਤੀ ਸਮਾਜ ਸੇਵੀ ਜਸਪਾਲ ਸਿੰਘ ਪੱਡਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਵਸਨੀਕ ਇਕ ਔਰਤ ਨਵਨੀਤ ਕੌਰ ਬਾਬਾ ਵਡਭਾਗ ਸਿੰਘ ਡੇਰਾ ਸਾਹਿਬ (ਹਿਮਾਚਲ) ਵਿਖੇ ਮੇਲਾ ਦੇਖਣ ਗਈ ਸੀ, ਜੋ ਬੀਤੀ 13 ਤਰੀਕ ਨੂੰ ਵਾਪਸ ਪਰਤੀ ਹੈ। ਵਾਪਸ ਪਰਤਣ ਦੇ ਕੁਝ ਦਿਨਾਂ ਬਾਅਦ ਉਸ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ। ਉਕਤ ਔਰਤ ਦੀ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਉਸ ਨੂੰ ਹਸਪਤਾਲ ਲਿਜਾਣ ਲਈ 108 ਐਂਬੂਲੈਂਸ ਨੂੰ ਫੋਨ ਕੀਤਾ। ਪਰ ਉਨ੍ਹਾਂ ਨੇ ਤੁਰੰਤ ਹਰਕਤ 'ਚ ਆਉਣ ਦੀ ਜਗ੍ਹਾ ਸੇਫਟੀ ਕਿੱਟ ਨਾ ਹੋਣ ਦੀ ਗੱਲ ਕਹਿ ਕੇ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ। ਜਸਪਾਲ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਪੀੜਤ ਔਰਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਉਹ ਪਿੰਡ ਦੇ ਬਾਹਰਵਾਰ ਮਹਿਤਾ-ਅੰਮ੍ਰਿਤਸਰ ਮੁੱਖ ਸੜਕ ਤੇ ਲੰਬਾ ਸਮਾਂ ਖੜੇ ਰਹੇ ਪਰ ਐਂਬੂਲਸ ਨਾ ਪੁੱਜੀ। ਇਸ ਲਾਪਰਵਾਹੀ ਬਾਰੇ ਉਨ੍ਹਾਂ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਨਾਲ ਗੱਲ ਕੀਤੀ, ਜਿਨ੍ਹਾਂ ਦੇ ਯਤਨਾਂ ਸਦਕਾ 108 ਐਂਬੂਲੈਂਸ ਉਥੇ ਆਈ ਤੇ ਮਰੀਜ਼ ਨੂੰ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਪਹੁੰਚਾਇਆ ਗਿਆ।
ਸਮਾਜ ਸੇਵੀ ਜਸਪਾਲ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਸ਼ੱਕੀ ਮਰੀਜ਼ ਦੇ ਪਰਿਵਾਰ 'ਚ ਉਸ ਦਾ ਪਤੀ ਤੇ ਬੱਚਿਆਂ ਦੀ ਸਿਹਤ ਠੀਕ ਦਿਖਾਈ ਦਿੰਦੀ ਹੈ। ਪਰ ਇਸ ਦੇ ਬਾਵਜੂਦ ਉਕਤ ਮੈਂਬਰਾਂ ਨੂੰ ਘਰ 'ਚ ਰਹਿਣ, ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਤੇ ਬਾਹਰ ਨਾ ਘੁੰਮਣ ਬਾਰੇ ਹਦਾਇਤਾਂ ਕਰ ਦਿੱਤੀਆਂ ਹਨ।


author

KamalJeet Singh

Content Editor

Related News