ਸਿਹਤ ਕੇਂਦਰ ਦਾ ਸਿਵਲ ਸਰਜਨ ਵਲੋਂ ਅਚਨਚੇਤ ਨਿਰੀਖਣ

11/03/2017 6:26:55 AM

ਢਿੱਲਵਾਂ, (ਜਗਜੀਤ)- ਅੱਜ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਵਿਖੇ ਡਾ. ਹਰਪ੍ਰੀਤ ਸਿੰਘ ਕਾਹਲੋਂ ਸਿਵਲ ਸਰਜਨ ਕਪੂਰਥਲਾ ਦੀ ਅਗਵਾਈ ਹੇਠ ਟੀਮ ਵੱਲੋਂ ਅਚਨਚੇਤ ਨਿਰੀਖਣ ਕੀਤਾ ਤੇ ਸਾਰਾ ਸਟਾਫ ਹਾਜ਼ਰ ਪਾਇਆ ਗਿਆ ।ਸਿਵਲ ਸਰਜਨ ਕਪੂਰਥਲਾ ਦੁਆਰਾ ਸਿਹਤ ਕੇਂਦਰ ਢਿੱਲਵਾਂ ਦੇ ਡਲਿਵਰੀ ਰੂਮ, ਲੈਬ, ਐਮਰਜੈਂਸੀ ਵਾਰਡ, ਓ. ਪੀ. ਡੀ., ਦੰਦਾਂ ਦਾ ਵਿਭਾਗ, ਜੰਕ ਰੂਮ, ਅੱਖਾਂ ਦਾ ਵਿਭਾਗ, ਸਟੋਰ, ਦਫਤਰ, ਸਬ ਸੈਂਟਰ ਅਤੇ ਮੁੱਢਲਾ ਸਿਹਤ ਕੇਂਦਰ ਦੀ ਪੂਰੀ ਇਮਾਰਤ ਦੀ ਸਾਫ-ਸਫਾਈ ਅਤੇ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਪੱਖੋਂ ਜਾਂਚ-ਪੜਤਾਲ ਕੀਤੀ ਗਈ । 
ਟੀਮ ਦੁਆਰਾ ਮੁੱਢਲਾ ਸਿਹਤ ਕੇਂਦਰ 'ਚ ਕੀਤੇ ਗਏ ਸਾਫ-ਸਫਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਦੇ ਇਲਾਵਾ ਮੁੱਢਲਾ ਸਿਹਤ ਕੇਂਦਰ ਦੇ ਚੌਗਿਰਦੇ ਦੀ ਸਾਫ-ਸਫਾਈ ਦਾ ਵੀ ਜਾਇਜ਼ਾ ਲਿਆ ਗਿਆ । ਸਿਹਤ ਕੇਂਦਰ 'ਚ ਬਣਾਏ ਗਏ ਹਰਬਲ ਗਾਰਡਨ, ਫਰੂਟ ਗਾਰਡਨ ਅਤੇ ਚੌਗਿਰਦੇ 'ਚ ਲਗਾਏ ਗਏ ਫੁੱਲਾਂ ਦੇ ਬੂਟਿਆਂ ਦਾ ਵੀ ਜਾਇਜ਼ਾ ਲਿਆ ਗਿਆ । ਸਿਵਲ ਸਰਜਨ ਕਪੂਰਥਲਾ ਦੁਆਰਾ ਮੁੱਢਲਾ ਸਿਹਤ ਕੇਂਦਰ 'ਚ ਸਾਫ-ਸਫਾਈ ਅਤੇ ਕੇਂਦਰ 'ਚ ਆਮ ਲੋਕਾਂ ਦੀ ਸਹੂਲਤ ਲਈ ਲਾਏ ਗਏ ਸਾਈਨ ਬੋਰਡਾਂ ਆਦਿ ਸਬੰਧੀ ਸੰਤੁਸ਼ਟੀ ਪ੍ਰਗਟ ਕੀਤੀ ਗਈ ।
ਇਸ ਮੌਕੇ ਡਾ. ਹਰਪ੍ਰੀਤ ਸਿੰਘ ਕਾਹਲੋਂ ਦੁਆਰਾ ਜਸਵਿੰਦਰ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਅਤੇ ਸਮੂਹ ਸਟਾਫ ਵਲੋਂ ਕੀਤੇ ਗਏ ਵਧੀਆ ਉਪਰਾਲਿਆਂ ਲਈ ਪ੍ਰਸੰਸਾ ਕੀਤੀ । 
ਇਸ ਮੌਕੇ ਡਾ. ਜਸਵਿੰਦਰ ਕੁਮਾਰੀ ਸੀਨੀਅਰ ਮੈਡੀਕਲ ਅਫਸਰ, ਸੁਖਵਿੰਦਰ ਕੌਰ ਜ਼ਿਲਾ ਪ੍ਰੋਗਰਾਮ ਮੈਨੇਜਰ, ਡਾ. ਬਰਿੰਦਰ ਸਿੰਘ ਮੈਡੀਕਲ ਅਫਸਰ ਡੈਂਟਲ, ਜਸਵਿੰਦਰ ਸਿੰਘ ਅਪਥਾਲਮਿਕ ਅਫਸਰ, ਬਿਕਰਮਜੀਤ ਸਿੰਘ ਬਲਾਕ ਐਕਸਟੈਂਸ਼ਨ ਐਜੂਕੇਟਰ, ਬਲਕਾਰ ਸਿੰਘ ਐੱਸ. ਆਈ., ਮੰਗਲ ਸਿੰਘ, ਅਮਨਦੀਪ ਕੌਰ ਸਟਾਫ ਨਰਸ, ਤਰਜੀਤ ਕੌਰ ਏ. ਐੱਨ. ਐੱਮ. ਆਦਿ ਹਾਜ਼ਰ ਸਨ। 


Related News