ਵੱਡੀ ਵਾਰਦਾਤ: ਭੈਣ ਨੂੰ ਮਿਲਣ ਲਈ ਛੁੱਟੀ 'ਤੇ ਆਏ ਫ਼ੌਜੀ ਦਾ ਗੋਲ਼ੀਆਂ ਮਾਰ ਕੀਤਾ ਕਤਲ
Tuesday, Jun 27, 2023 - 04:10 PM (IST)
ਜੰਡਿਆਲਾ ਗੁਰੂ ( ਸੁਰਿੰਦਰ, ਸ਼ਰਮਾ) : ਸੋਮਵਾਰ ਰਾਤ ਆਪਣੀ ਭੈਣ ਨੂੰ ਮਿਲਣ ਛੁੱਟੀ ’ਤੇ ਆਏ ਹੋਏ ਫ਼ੌਜੀ ਨੂੰ ਰਸਤੇ ’ਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਲਗਭਗ 10 ਵਜੇ ਛੁੱਟੀ ’ਤੇ ਆਇਆ ਫ਼ੌਜੀ ਜਵਾਨ ਆਪਣੀ ਭੈਣ ਨੂੰ ਮਿਲਣ ਆਇਆ ਹੋਇਆ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਜੰਡਿਆਲਾ ਗੁਰੂ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਫ਼ੌਜੀ ਜਵਾਨ ਗੁਰਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਾਈ ਲਧੋਕੀ ਭਿੱਖੀਵਿੰਡ ਆਪਣੀ ਭੈਣ ਨੂੰ ਮਿਲਣ ਜੰਡਿਆਲਾ ਗੁਰੂ ਦੇ ਨਜ਼ਦੀਕ ਪਿੰਡ ਠੱਠੀਆਂ ਆਇਆ ਸੀ। ਰਾਤ ਨੂੰ ਫ਼ੌਜੀ ਅਤੇ ਹੋਰ ਰਿਸ਼ਤੇਦਾਰ ਜੀ. ਟੀ. ਰੋਡ ਜੰਡਿਆਲਾ ਗੁਰੂ ਇਕ ਰੈਸਟੋਰੈਂਟ ਤੋਂ ਕੁਝ ਖਾ ਪੀ ਕੇ ਵਾਪਿਸ ਠੱਠੀਆਂ ਜਾ ਰਹੇ ਸਨ। ਰਸਤੇ ’ਚ ਕਿਸੇ ਨੇ ਫ਼ੌਜੀ ਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ।
ਇਹ ਵੀ ਪੜ੍ਹੋ : ਐਕਸ਼ਨ ’ਚ ਟਰਾਂਸਪੋਰਟ ਵਿਭਾਗ, ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾਉਂਦੇ ਤਿੰਨ ਕੰਡਕਟਰ ਕਾਬੂ
ਐੱਸ. ਐੱਚ. ਓ. ਇੰਸੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪੁੱਜ ਕੇ ਅਸੀਂ ਜਾਂਚ ਕਰ ਰਹੇ ਹਾਂ। ਕਿਸ ਨੇ ਫ਼ੌਜੀ ਜਵਾਨ ਦੀ ਹੱਤਿਆ ਕੀਤੀ ਹੈ, ਇਸ ਸਬੰਧ ’ਚ ਜਾਂਚ ਜਾਰੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਜਲਦ ਹੀ ਫੜਿਆ ਜਾਵੇਗਾ।
ਇਹ ਵੀ ਪੜ੍ਹੋ : 2000 ਦਾ ਨੋਟ ਲੋਕਾਂ ਲਈ ਬਣਿਆ ਮੁਸੀਬਤ, ਪੈਟਰੋਲ ਪੰਪ ’ਤੇ ਲਿਖੀ ਸੂਚਨਾ ਬਣੀ ਚਰਚਾ ਦਾ ਵਿਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।