ਭੂਚਾਲ ਦੇ ਝਟਕੇ ਨਾਲ ਹਿੱਲਿਆ ਸ਼ਹਿਰ ; ਡਰ ਕਾਰਨ ਘਰਾਂ ਤੇ ਦੁਕਾਨਾਂ ''ਚੋਂ ਬਾਹਰ ਨਿਕਲੇ ਲੋਕ

Thursday, Feb 01, 2018 - 04:11 AM (IST)

ਭੂਚਾਲ ਦੇ ਝਟਕੇ ਨਾਲ ਹਿੱਲਿਆ ਸ਼ਹਿਰ ; ਡਰ ਕਾਰਨ ਘਰਾਂ ਤੇ ਦੁਕਾਨਾਂ ''ਚੋਂ ਬਾਹਰ ਨਿਕਲੇ ਲੋਕ

ਹੁਸ਼ਿਆਰਪੁਰ, (ਘੁੰਮਣ)- 150 ਸਾਲ ਬਾਅਦ ਲੱਗਣ ਵਾਲੇ ਚੰਦਰ ਗ੍ਰਹਿਣ ਦੇ ਦਿਨ ਪੂਰਾ ਸ਼ਹਿਰ ਭੂਚਾਲ ਦੇ ਝਟਕਿਆਂ ਨਾਲ ਹਿੱਲ ਗਿਆ। ਹੁਸ਼ਿਆਰਪੁਰ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ 'ਚ ਲਗਭਗ 12.40 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.2 ਦੱਸੀ ਜਾਂਦੀ ਹੈ। ਭੂਚਾਲ ਦੇ ਝਟਕੇ ਮਹਿਸੂਸ ਹੁੰਦਿਆਂ ਹੀ ਲੋਕ ਆਪਣੇ ਘਰਾਂ ਤੇ ਦੁਕਾਨਾਂ ਵਿਚੋਂ ਬਾਹਰ ਨਿਕਲ ਆਏ। ਹੁਸ਼ਿਆਰਪੁਰ ਤੋਂ ਇਲਾਵਾ ਸ਼ਾਮਚੁਰਾਸੀ, ਗੜ੍ਹਦੀਵਾਲਾ, ਹਰਿਆਣਾ, ਚੱਬੇਵਾਲ ਆਦਿ ਇਲਾਕਿਆਂ ਤੋਂ ਵੀ ਭੂਚਾਲ ਦੇ ਝਟਕੇ ਮਹਿਸੂਸ ਕਰਨ ਦੇ ਸਮਾਚਾਰ ਪ੍ਰਾਪਤ ਹੋਏ ਹਨ। ਇਸ ਭੂਚਾਲ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ। 
ਦਸੂਹਾ ਤੋਂ ਝਾਵਰ ਅਨੁਸਾਰ : ਇਸੇ ਤਰ੍ਹਾਂ ਅੱਜ ਦੁਪਹਿਰ ਕਰੀਬ 12.36 ਵਜੇ ਦਸੂਹਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਤੇ ਲੋਕ ਡਰ ਕਾਰਨ ਸੜਕਾਂ ਅਤੇ ਖੁੱਲ੍ਹੀਆਂ ਥਾਵਾਂ 'ਤੇ ਨਿਕਲ ਆਏ।


Related News