ਕੱਪੜੇ ਵੇਚਣ ਵਾਲੀ ਔਰਤ ਦੀ ਕੀਤੀ ਕੁੱਟ-ਮਾਰ

Thursday, Mar 08, 2018 - 01:34 AM (IST)

ਬਟਾਲਾ,   (ਬੇਰੀ)-  ਬੱਸ ਸਟੈਂਡ ਨੇੜੇ ਪੁਰਾਣੇ ਕੱਪੜੇ ਵੇਚਣ ਵਾਲੀ ਔਰਤ ਨਾਲ ਇਕ ਨੌਜਵਾਨ ਵੱਲੋਂ ਕੁੱਟ-ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਇਸ ਸਬੰਧੀ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਚੰਪਾ ਪਤਨੀ ਜਗਦੀਸ਼ ਵਾਸੀ ਮੁਰਗੀ ਮੁਹੱਲਾ ਬਟਾਲਾ ਦੇ ਲੜਕੇ ਵਿਨੋਦ ਨੇ ਦੱਸਿਆ ਕਿ ਉਸਦੀ ਮਾਤਾ ਚੰਪਾ ਬੱਸ ਸਟੈਂਡ ਦੇ ਨੇੜੇ ਬੀ. ਡੀ. ਪੀ. ਓ. ਦਫਤਰ ਦੇ ਬਾਹਰ ਫੜ੍ਹੀ ਲਾ ਕੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦੀ ਹੈ ਤੇ ਅੱਜ ਸਵੇਰੇ ਉਸਦੀ ਮਾਤਾ ਫੜ੍ਹੀ ਲਾਉਣ ਲਈ ਸਵੇਰੇ ਝਾੜੂ ਲਾ ਰਹੀ ਸੀ ਕਿ ਨਾਲ ਹੀ ਗੰਨੇ ਦੇ ਜੂਸ ਦੀ ਰੇਹੜੀ ਲਾਉਣ ਵਾਲੇ ਨੌਜਵਾਨ ਨੇ ਉਸਦੀ ਮਾਤਾ ਨਾਲ ਤਕਰਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਇੱਟ ਮਾਰ ਕੇ ਜ਼ਖਮੀ ਕਰਨ ਦੇ ਨਾਲ-ਨਾਲ ਉਸਦੀ ਕੁੱਟ-ਮਾਰ ਵੀ ਕੀਤੀ। ਉਕਤ ਮਾਮਲੇ ਸਬੰਧੀ ਪੁਲਸ ਚੌਕੀ ਬੱਸ ਸਟੈਂਡ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।


Related News