ਇਹ ਹੈ ਪੰਜਾਬ ਦਾ ਅਜਿਹਾ ਸਕੂਲ, ਜਿੱਥੇ 3 ਸਾਲ ਤੋਂ ਪੜ੍ਹਦਾ ਹੈ ਸਿਰਫ਼ 1 ਬੱਚਾ
Saturday, Feb 03, 2024 - 04:40 AM (IST)
ਬਠਿੰਡਾ (ਵਰਮਾ)- ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਮਕਸਦ ਨਾਲ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਏ ਗਏ ਹਨ, ਪਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਬੁੱਢਾ ਸਿੰਘ ਵਾਲਾ ਦੇ ਸਕੂਲ ’ਚ ਪਿਛਲੇ ਤਿੰਨ ਸਾਲਾਂ ਤੋਂ ਸਿਰਫ਼ ਇਕ ਵਿਦਿਆਰਥੀ ਹੀ ਪੜ੍ਹ ਰਿਹਾ ਹੈ ਜੋ ਹੁਣ ਪੰਜਵੀਂ ਜਮਾਤ ’ਚ ਹੈ। ਸਕੂਲ ਅਧਿਆਪਕਾ ਨੇ ਵੀ ਮੰਨਿਆ ਕਿ ਉਹ ਇਕ ਬੱਚੇ ਨੂੰ ਪੜ੍ਹਾਉਣ ਆਉਂਦੀ ਹੈ, ਜਦਕਿ ਕੋਈ ਹੋਰ ਨਹੀਂ ਆ ਰਿਹਾ। ਬੱਚੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਇਕ ਕਿਲੋਮੀਟਰ ਦੂਰ ਤੋਂ ਸਾਈਕਲ ’ਤੇ ਸਕੂਲ ਆਉਂਦਾ ਹੈ ਪਰ ਸਕੂਲ ’ਚ ਹੋਰ ਕੋਈ ਵਿਦਿਆਰਥੀ ਨਹੀਂ ਹੈ।
ਇਹ ਵੀ ਪੜ੍ਹੋ- ਨਹੀਂ ਘਟ ਰਹੀਆਂ Paytm ਦੀਆਂ ਮੁਸ਼ਕਲਾਂ, ਕੰਪਨੀ ਦਾ ਪਰਮਿਟ ਰੱਦ ਕਰਨ ਦੀ ਤਿਆਰੀ 'ਚ RBI
ਇਕ ਬੱਚੇ ਨੂੰ ਪੜ੍ਹਾਉਣ ਆਈ ਸਕੂਲ ਅਧਿਆਪਕਾ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਮਾਰਟ ਸਕੂਲ ’ਚ ਦਾਖ਼ਲ ਕਰਵਾਉਣ। ਪਿੰਡ ਵਿਚ 35-40 ਘਰ ਹਨ ਪਰ ਇਹ ਸਾਰੇ ਜਨਰਲ ਵਰਗ ਦੇ ਹਨ ਅਤੇ ਉਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ’ਚ ਪੜ੍ਹਨ ਜਾਂਦੇ ਹਨ। ਲੋਕਾਂ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਬੱਚਿਆਂ ਨੂੰ ਸਮਾਰਟ ਸਕੂਲਾਂ ’ਚ ਨਹੀਂ ਭੇਜਿਆ ਜਾ ਰਿਹਾ।
ਇਹ ਵੀ ਪੜ੍ਹੋ- ਮੁਫ਼ਤ ਬਰਗਰ ਨਾ ਖਿਲਾਉਣ 'ਤੇ ਨੌਜਵਾਨਾਂ 'ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੈਸ਼ ਤੇ ਸੋਨੇ ਦੀ ਚੇਨ ਵੀ ਲੁੱਟੀ
ਇਸ ਸਬੰਧੀ ਜਦੋਂ ਪ੍ਰਾਇਮਰੀ ਸਕੂਲਾਂ ਦੇ ਡੀ.ਈ.ਓ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ, ਜਦਕਿ ਡੀ.ਈ.ਓ. ਸੈਕੰਡਰੀ ਇਕਬਾਲ ਸਿੰਘ ਨੇ ਕਿਹਾ ਕਿ ਇਹ ਸੱਚ ਹੈ ਕਿ ਇੱਥੇ ਸਿਰਫ਼ ਇਕ ਬੱਚਾ ਪੜ੍ਹਦਾ ਹੈ। ਇਸ ਬੱਚੇ ਲਈ ਸਿਰਫ਼ ਇਕ ਅਧਿਆਪਕ ਹੀ ਭਰਤੀ ਕੀਤਾ ਗਿਆ ਹੈ। ਸਕੂਲ ਨੂੰ ਬੰਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਬੱਚਾ ਸਕੂਲ ਵਿਚ ਪੜ੍ਹਦਾ ਹੈ, ਇਸ ਨੂੰ ਬੰਦ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਇਕ ਸਕੂਲ ’ਤੇ ਸਰਕਾਰ ਦੇ ਲੱਖਾਂ ਰੁਪਏ ਖਰਚ ਹੋ ਰਹੇ ਹਨ, ਜਦਕਿ ਇਕ ਹੀ ਬੱਚਾ ਪੜ੍ਹਨ ਲਈ ਆ ਰਿਹਾ ਹੈ।
ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8