ਖੁੱਲ੍ਹੇ 'ਚ ਜੰਗਲ ਪਾਣੀ ਨਾ ਜਾਣ ਬਾਰੇ ਜਾਗਰੂਕ ਕਰਨ ਲਈ ਕੱਢੀ ਗਈ ਰੈਲੀ

Saturday, Aug 12, 2017 - 07:34 PM (IST)

ਖੁੱਲ੍ਹੇ 'ਚ ਜੰਗਲ ਪਾਣੀ ਨਾ ਜਾਣ ਬਾਰੇ ਜਾਗਰੂਕ ਕਰਨ ਲਈ ਕੱਢੀ ਗਈ ਰੈਲੀ

ਬੁਢਲਾਡਾ (ਮਨਜੀਤ)— ਪੰਚਾਇਤ ਸੰਮਤੀ ਬੁਢਲਾਡਾ ਵਲੋਂ ਗ੍ਰਾਮ ਪੰਚਾਇਤ ਰੱਲੀ ਅਤੇ ਸਰਕਾਰੀ ਸਕੂਲ ਰੱਲੀ ਦੇ ਸਹਿਯੋਗ ਨਾਲ ਪਿੰਡ ਦੇ ਲੋਕਾਂ ਨੂੰ ਖੁੱਲ੍ਹੇ 'ਚ ਜੰਗਲ ਪਾਣੀ ਨਾ ਜਾਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਜਿਸ 'ਚ ਗ੍ਰਾਮ ਪੰਚਾਇਤ ਰੱਲੀ ਦੀ ਪੂਰੀ ਪੰਚਾਇਤ, ਦੋਵਾਂ ਸਕੂਲਾਂ ਦਾ ਸਟਾਫ ਅਤੇ ਬੱਚਿਆਂ ਨੇ ਪੂਰੇ ਪਿੰਡ 'ਚ ਰੈਲੀ ਰਾਹੀਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ 'ਚ ਜੰਗਲ ਪਾਣੀ ਜਾਣ ਦੀ ਥਾਂ ਤੇ ਆਪਣੇ ਘਰ 'ਚ ਲੈਟਰੀਨ ਬਣਾਵਾਉਣ। ਇਸ ਮੌਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ ਤੌਰ ਤੇ ਪਹੁੰਚੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬੁਢਲਾਡਾ ਲੈਨਿਨ ਗਰਗ ਸਰਕਾਰੀ ਸਕੂਲ ਦੇ ਖੁੱਲ੍ਹੇ ਵਿਹੜੇ ਵਿਖੇ ਪੌਦਾ ਲਗਾ ਕੇ ਇਹ ਸੰਦੇਸ਼ ਦਿਤਾ ਕਿ ਪਿੰਡ ਦੇ ਸਾਰੇ ਲੋਕ ਪਿੰਡ ਨੂੰ ਸਾਫ ਸੁਥਰਾ ਅਤੇ ਨਸ਼ਾ ਮੁੱਕਤ ਬਣਾਉਣ ਅਤੇ ਖੁੱਲੇ 'ਚ ਜੰਗਲ ਪਾਣੀ ਨਾ ਜਾਣ ਲਈ ਪ੍ਰੇਰਿਤ ਕੀਤਾ।
ਉਨ੍ਹਾ ਕਿਹਾ ਕਿ ਹਰੇਕ ਪਿੰਡ ਵਾਸੀ ਦੀ ਆਪਣੀ ਨਿੱਜੀ ਜੁੰਮੇਵਾਰੀ ਬਣਦੀ ਹੈ ਕਿ ਉਹ ਪਿੰਡ ਨੂੰ ਸਾਫ ਸੁੱਥਰਾ ਰੱਖਣ 'ਚ ਸਹਿਯੋਗ ਕਰਨ। ਇਸ ਮੌਕੇ ਤੇ ਸਰਪੰਚ ਗ੍ਰਾਮ ਪੰਚਾਇਤ ਰੱਲੀ ਸ੍ਰੀਮਤੀ ਗੁਰਦੀਪ ਕੌਰ, ਨੰਬਰਦਾਰ ਦਰਸ਼ਨ ਸਿੰਘ, ਚੇਅਰਮੈਨ ਬਲਕਰਨ ਸਿੰਘ, ਜਸਵੀਰ ਸਿੰਘ ਮੈਂਬਰ, ਗਮਦੂਰ ਸਿੰਘ ਮੈਂਬਰ, ਜੰਟਾ ਸਿੰਘ ਮੈਂਬਰ, ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਬੱਗਾ, ਨੰਬਰਦਾਰ ਬਲਵੰਤ ਸਿੰਘ, ਰਾਜਪਾਲ ਸਿੰਘ, ਨਿਰਮਲ ਸਿੰਘ, ਗੁਰਜੰਟ ਸਿੰਘ, ਮਾ.ਤੇਜਿੰਦਰ ਕੁਮਾਰ, ਮਾ. ਅਮਰਜੀਤ ਸਿੰਘ, ਮੈਡਮ ਜਗਜੀਤ ਕੌਰ, ਸੁਨੀਤਾ ਰਾਣੀ, ਹਾਈ ਸਕੂਲ ਦੇ ਪ੍ਰਿੰਸੀਪਲ ਨਾਇਬ ਸਿੰਘ, ਸੁਮਿਤ ਕੁਮਾਰ, ਜਸਪ੍ਰੀਤ ਸਿੰਘ, ਹਰਮੀਤ ਸਿੰਘ, ਹਰਜਿੰਦਰ ਸਿੰਘ ਹਾਜ਼ਰ ਸਨ।


Related News