ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਰੋਸ ਰੈਲੀ

Thursday, Jul 19, 2018 - 12:39 AM (IST)

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਰੋਸ ਰੈਲੀ

ਰੂਪਨਗਰ,(ਵਿਜੇ)- ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਜ਼ਿਲਾ ਰੂਪਨਗਰ ਮੰਡਲ ਦਫਤਰ ’ਚ ਤਾਲਮੇਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਮੁਲਾਜ਼ਮ ਆਗੂਅਾਂ ਨੇ ਰੋਸ ਰੈਲੀ ਕੀਤੀ, ਜਿਸ ਦੀ ਅਗਵਾਈ ਕਨਵੀਨਰ ਦਰਸ਼ਨ ਸਿੰਘ ਬਡ਼ਵਾ, ਸੁਖਬੀਰ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ ਨੇ ਕੀਤੀ। PunjabKesari
ਉਨ੍ਹਾਂ ਦੱਸਿਆ ਕਿ ਕੰਟਰੈਕਟ ਆਊਟ ਸੋਰਸਿੰਗ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਮਸਟਰੋਲ ’ਤੇ ਲੱਗੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ, ਵਿਭਾਗੀ ਮੁਲਾਜ਼ਮਾਂ ਦਾ ਹੈੱਡ ਬਦਲਣ ਵਾਲਾ ਪੱਤਰ ਰੱਦ ਕੀਤਾ ਜਾਵੇ, ਤਨਖਾਹ ਕਮਿਸ਼ਨ ਦੀ ਰਿਪੋਰਟ ਰਿਲੀਜ਼ ਕੀਤੀ ਜਾਵੇ, ਫੀਲਡ ’ਚ ਕੰਮ ਕਰਦੇ ਦਰਜਾ ਤਿੰਨ ਮੁਲਾਜ਼ਮਾਂ ਨੂੰ ਕਨਵੀਨਸ ਅਲਾਊਂਸ ਲਾਗੂ ਕਰਵਾਇਆ ਜਾਵੇ ਅਤੇ ਫੀਲਡ ਮੁਲਾਜ਼ਮਾਂ ਦੇ ਸਰਵਿਸ ਰੂਲ ਬਣਾਏ  ਜਾਣ, ਡੀ.ਏ. ਦੀਆਂ ਕਿਸ਼ਤਾਂ ਰਿਲੀਜ਼ ਕੀਤੀਅਾਂ ਜਾਣ, ਏਰੀਅਰ ਅਤੇ ਸਟੇਟ ਡਿਵੈਲਪਮੈਂਟ ਟੈਕਸ ਰੱਦ ਕਰਨ ਤੋਂ ਇਲਾਵਾ ਫੀਲਡ ਮੁਲਾਜ਼ਮਾਂ ਦੇ ਪਦ ਉੱਨਤੀ ਨਿਯਮਾਂ ਸਬੰਧੀ ਮੰਗ ਕੀਤੀ ਗਈ। ਇਸ ਮੌਕੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਚੇਅਰਮੈਨ ਵੇਦ ਪ੍ਰਕਾਸ਼, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਨੇ ਕਿਹਾ ਕਿ ਪੰਚਾਇਤੀਕਰਨ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਤਪਾਲ ਸਸਕੌਰ, ਰੌਣਕ ਸਿੰਘ, ਮਹੇਸ਼ ੁਕਮਾਰ, ਕਰਮ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ, ਗੁਰਚਰਨ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਸੁਖਵੰਤ ਸਿੰਘ, ਜਸਵੀਰ ਸਿੰਘ ਤੇ ਗੁਰਜੀਤ ਸਿੰਘ ਵੀ ਮੌਜੂਦ ਸਨ।


Related News