ਜਿੱਤ ਦੇ ਜਸ਼ਨ ਨੂੰ ਲੈ ਕੇ ਝੌਰੜ ਪਿੰਡ ’ਚ ਹੋਇਆ ਝਗੜਾ, ‘ਆਪ’ ਵਰਕਰਾਂ ਨੇ ਲਾਇਆ ਹਵਾਈ ਫਾਇਰ ਕਰਨ ਦਾ ਦੋਸ਼
Friday, Mar 11, 2022 - 01:09 AM (IST)
ਮਲੋਟ (ਜੁਨੇਜਾ)– ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਜਿੱਤ ਤੇ ਜਲੂਸ ਮੌਕੇ ਹੋਏ ਪਿੰਡ ਝੌਰੜ ਵਿਖੇ ਝਗੜੇ ਤੋਂ ਬਾਅਦ ‘ਆਪ’ ਦੇ ਵਰਕਰਾਂ ਦਾ ਦੋਸ਼ ਹੈ ਕਿ ਕਾਂਗਰਸੀ ਆਗੂ ਨੇ ਉਨ੍ਹਾਂ ਉਪਰ ਹਵਾਈ ਫਾਇਰ ਕੀਤਾ। ਇਸ ਸਬੰਧੀ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਨ ’ਤੇ ਮਲੋਟ ਦੇ ਡੀ. ਐੱਸ. ਪੀ. ਸਮੇਤ ਪੁਲਸ ਕਰਮਚਾਰੀ ਮੌਕੇ ’ਤੇ ਪੁੱਜ ਗਏ। ਇਸ ਸਬੰਧੀ ਪੁਲਸ ਨੂੰ ਦਿੱਤੀ ਦਰਖਾਸਤ ’ਚ ਭੋਲਾ ਸਿੰਘ ਪੁੱਤਰ ਸੁਰਜੀਤ ਸਿੰਘ ਤੋਂ ਬਿਨਾਂ ਪਿੰਡ ਝੌਰੜ ਦੇ ‘ਆਪ’ ਦੇ ਵਰਕਰਾਂ ਲਖਵਿੰਦਰ ਸਿੰਘ ਪੁੱਤਰ ਨੱਥਾ ਸਿੰਘ, ਸਰਬਜੀਤ ਸਿੰਘ ਪੁੱਤਰ ਖੇਤਾ ਸਿੰਘ, ਜਸਰਾਜ ਸਿੰਘ ਪੁੱਤਰ ਬਿੰਦਰ ਸਿੰਘ ਸਮੇਤ ‘ਆਪ’ ਦੇ ਵਰਕਰਾਂ ਨੇ ਦੱਸਿਆ ਕਿ ਉਹ ਆਪਣੀ ਉਮੀਦਵਾਰ ਬਲਜੀਤ ਕੌਰ ਦੀ ਜਿੱਤ ਦੀ ਖੁਸ਼ੀ ’ਚ ਪਿੰਡ ’ਚ ਜਲੂਸ ਕੱਢ ਰਹੇ ਸਨ, ਜਦੋਂ ਉਹ ਅੰਤਿਮ ਗਲੀ ਵਿਚੋਂ ਇਕ ਕਾਂਗਰਸੀ ਆਗੂ ਦੇ ਘਰ ਕੋਲੋਂ ਲੰਘੇ ਤਾਂ ਉਸਨੇ ਰੰਜਿਸ਼ ’ਚ ਉਨ੍ਹਾਂ ਦੀ ਗੱਡੀ ਉਪਰ ਦੀ 315 ਬੋਰ ਦੀ ਰਾਇਫਲ ਨਾਲ ਹਵਾਈ ਫਾਇਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਆਪਸ ’ਚ ਤਲਖ ਕਲਾਮੀ ਵੱਧ ਗਈ।
ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਪੁਲਸ ਉਕਤ ਵਿਅਕਤੀ ਨੂੰ ਨਾਲ ਥਾਣੇ ਤਾਂ ਲੈ ਗਈ ਹੈ ਪਰ ਕਾਰਵਾਈ ਕਰਨ ਦੇ ਮਾਮਲੇ ’ਚ ਅਧਿਕਾਰੀਆਂ ਦਾ ਕਹਿਣਾ ਹੈ ਫਾਇਰ ਸਬੰਧੀ ਠੋਸ ਸਬੂਤ ਦਿੱਤਾ ਜਾਵੇ। ਵਰਕਰਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਵੱਡੇ ਰਸੂਖ ਵਾਲਾ ਦਾ ਹੈ। ਇਸ ਮਾਮਲੇ ਸਬੰਧੀ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ ਅਤੇ ਐੱਸ. ਐੱਚ. ਓ. ਸਦਰ ਮਲੋਟ ਜਸਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਵਲੋਂ ਮਾਮਲੇ ਦੀ ਢੁਕਵੀਂ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।