ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪ੍ਰਾਪਰਟੀ ਡੀਲਰ ਨੇ ਚੁੱਕਿਆ ਖ਼ੌਫ਼ਨਾਕ ਕਦਮ

Friday, Apr 14, 2023 - 11:51 PM (IST)

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪ੍ਰਾਪਰਟੀ ਡੀਲਰ ਨੇ ਚੁੱਕਿਆ ਖ਼ੌਫ਼ਨਾਕ ਕਦਮ

ਡੇਰਾਬੱਸੀ (ਅਨਿਲ)-ਅੰਬਾਲਾ-ਕਾਲਕਾ ਰੇਲਵੇ ਮਾਰਗ ’ਤੇ ਘੱਗਰ ਸਟੇਸ਼ਨ ਨੇੜੇ ਸ਼ਤਾਬਦੀ ਟ੍ਰੇਨ ਅੱਗੇ ਛਾਲ ਮਾਰ ਕੇ ਇਕ ਪ੍ਰਾਪਰਟੀ ਡੀਲਰ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 42 ਸਾਲਾ ਹਰਦੇਸ਼ ਕੁਮਾਰ ਪੁੱਤਰ ਰਜਿੰਦਰ ਪਾਲ ਸ਼ਰਮਾ ਵਾਸੀ ਫਲੈਟ ਨੰਬਰ ਏ-22, ਬਲਾਕ-1 ਗੁਲਮੋਹਰ ਸਿਟੀ ਡੇਰਾਬੱਸੀ ਵਜੋਂ ਹੋਈ ਹੈ। ਰੇਲਵੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵਿਜੀਲੈਂਸ ਦਫ਼ਤਰ ’ਚੋਂ ਨਿਕਲਦਿਆਂ ਬੋਲੇ ਸਾਬਕਾ CM ਚੰਨੀ, ‘ਮੇਰੇ ਖਿਲਾਫ਼ ਰਚੀ ਜਾ ਰਹੀ ਸਾਜ਼ਿਸ਼’

ਘੱਗਰ ਸਟੇਸ਼ਨ ਦੇ ਰੇਲਵੇ ਪੁਲਸ ਇੰਚਾਰਜ ਸੁਖਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ 12.30 ਵਜੇ ਮਿਲੀ। ਇੱਥੇ ਸਿਲਵਰ ਸਿਟੀ ਥੀਮ ਦੇ ਪਿੱਛੇ ਇਕ ਵਿਅਕਤੀ ਨੇ ਕਾਲਕਾ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਟ੍ਰੇਨ ਦੇ ਸਾਹਮਣੇ ਛਾਲ ਮਾਰ ਦਿੱਤੀ। ਹਾਦਸੇ ਵਿਚ ਲਾਸ਼ ਦੇ ਟੁਕੜੇ ਹੋ ਗਏ। ਉਸ ਦੀ ਪਛਾਣ ਕਰਨ ’ਤੇ ਪਰਿਵਾਰ ਨੇ ਦੱਸਿਆ ਕਿ ਹਰਦੇਸ਼ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੰਗੀ ਕਾਰਨ ਡਿਪਰੈਸ਼ਨ ’ਚ ਚੱਲ ਰਿਹਾ ਸੀ। ਹਰਦੇਸ਼ ਕੁਮਾਰ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਵਿਸਾਖੀ ਦੇਖਣ ਗਏ ਪਰਿਵਾਰ ਦੀ ਕਾਰ ਨੂੰ ਲੱਗੀ ਭਿਆਨਕ ਅੱਗ, ਪਲਾਂ ’ਚ ਹੋਈ ਸਵਾਹ, ਸਵਾਰ ਸਨ 8 ਜੀਅ


author

Manoj

Content Editor

Related News