ਪਿੰਡ 'ਚ ਵੜਿਆ ਕਾਲਾ ਨਾਗ, ਜੇ ਨਾ ਦੇਖਦੇ ਲੋਕ ਤਾਂ ਪਾਣੀ ਵੀ ਨਾ ਮੰਗਣ ਦਿੰਦਾ, ਵੀਡੀਓ ਦੇਖ ਤੁਸੀਂ ਵੀ ਡਰ ਜਾਵੋਗੇ

Wednesday, Oct 11, 2023 - 01:25 PM (IST)

ਪਿੰਡ 'ਚ ਵੜਿਆ ਕਾਲਾ ਨਾਗ, ਜੇ ਨਾ ਦੇਖਦੇ ਲੋਕ ਤਾਂ ਪਾਣੀ ਵੀ ਨਾ ਮੰਗਣ ਦਿੰਦਾ, ਵੀਡੀਓ ਦੇਖ ਤੁਸੀਂ ਵੀ ਡਰ ਜਾਵੋਗੇ

ਫਾਜ਼ਿਲਕਾ (ਸੁਨੀਲ) : ਇੱਥੇ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ 'ਤੇ ਜਲਾਲਾਬਾਦ ਨੇੜੇ ਲੱਗਦੇ ਪਿੰਡ ਲੱਧੂਵਾਲਾ ਦੇ ਲੋਕਾਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇਕ ਜ਼ਹਿਰੀਲਾ ਸੱਪ ਪਿੰਡ 'ਚ ਆ ਵੜਿਆ। ਇਹ ਖ਼ਬਰ ਫੈਲਦੇ ਹੀ ਮੌਕੇ 'ਤੇ ਸਾਰਾ ਪਿੰਡ ਇਕੱਠਾ ਹੋ ਗਿਆ। ਉੱਥੇ ਮੌਜੂਦ ਇਕ ਔਰਤ ਨੇ ਕਿਹਾ ਕਿ ਇਹ ਕਾਲਾ ਨਾਗ ਹੈ, ਜੋ ਲੁਕ ਕੇ ਬੈਠਾ ਹੋਇਆ ਹੈ ਅਤੇ ਇਸੇ ਥਾਂ ਤੋਂ ਅਸੀਂ ਲੱਕੜੀਆਂ ਲੈਂਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਲਈ ਜ਼ਰੂਰੀ ਖ਼ਬਰ, ਬੰਦ ਹੋਈਆਂ ਇਲੈਕਟਿਵ ਸਰਜਰੀਆਂ

ਉਸ ਨੇ ਕਿਹਾ ਕਿ ਜੇਕਰ ਉਸ ਦੇ ਪੁੱਤ ਨੇ ਇਹ ਨਾ ਦੇਖਿਆ ਹੁੰਦਾ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ ਹੈ। ਔਰਤ ਨੇ ਕਿਹਾ ਕਿ ਨਾਲ ਹੀ ਹਾਈਵੇਅ ਹੈ ਅਤੇ ਉਨ੍ਹਾਂ ਦੇ ਘਰ ਵੀ ਨੇੜੇ ਹੀ ਹਨ, ਇਸ ਲਈ ਉਨ੍ਹਾਂ ਨੂੰ ਵੱਡਾ ਖ਼ਤਰਾ ਹੈ। ਉੱਥੇ ਹੀ ਇਕ ਹੋਰ ਵਿਅਕਤੀ ਨੇ ਕਿਹਾ ਕਿ ਇਹ ਕਾਲਾ ਨਾਗ ਹੈ ਅਤੇ ਇਹ ਇੰਨਾ ਜ਼ਹਿਰੀਲਾ ਹੈ ਕਿ ਜਿਸ ਕਿਸੇ ਨੂੰ ਵੀ ਡੰਗ ਲਿਆ, ਉਸ ਨੂੰ ਪਾਣੀ ਵੀ ਨਹੀਂ ਮੰਗਣ ਦੇਣਾ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬਣ ਰਹੇ ਮਿਡ-ਡੇਅ-ਮੀਲ ਨੂੰ ਲੈ ਕੇ ਵੱਡਾ ਖ਼ੁਲਾਸਾ, ਜਾਰੀ ਹੋਏ ਸਖ਼ਤ ਹੁਕਮ

ਹਾਲਾਂਕਿ ਕੁੱਝ ਲੋਕਾਂ ਵੱਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੱਪ ਨੇ ਇਕ ਥਾਂ 'ਤੇ ਲੁਕ ਕੇ ਬੈਠ ਗਿਆ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਇਸ ਸੱਪ ਦਾ ਰੈਸਕਿਊ ਕੀਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਫਿਲਹਾਲ ਸੱਪ ਦੇਖਣ ਮਗਰੋਂ ਪੂਰੇ ਪਿੰਡ ਦੇ ਲੋਕ ਦਹਿਸ਼ਤ 'ਚ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News