ਸੜਕ ਹਾਦਸੇ ''ਚ ਵਿਅਕਤੀ ਜ਼ਖਮੀ

Tuesday, Mar 20, 2018 - 06:58 AM (IST)

ਸੜਕ ਹਾਦਸੇ ''ਚ ਵਿਅਕਤੀ ਜ਼ਖਮੀ

ਕਪੂਰਥਲਾ,(ਜ.ਬ.)- ਅੱਜ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰਨ ਕਾਰਨ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਜ਼ੇਰੇ ਇਲਾਜ ਸੁਰਿੰਦਰ ਸਿੰਘ, ਬਸੰਤ ਸਿੰਘ ਨਿਵਾਸੀ ਪਿੰਡ ਕਾਲੂਵਾਲਾ, ਬੇਗੋਵਾਲ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਮਾਰਕੀਟ ਤੋਂ ਘਰੇਲੂ ਸਾਮਾਨ ਲੈਣ ਮੋਟਰਸਾਈਕਲ ਉਤੇ ਜਾ ਰਿਹਾ ਸੀ। ਰਸਤੇ 'ਚ ਪਿੱਛੇ ਤੋਂ ਆਏ ਇਕ ਤੇਜ਼ ਰਫਤਾਰ ਵਾਹਨ ਚਾਲਕ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਮੋਟਰਸਾਈਕਲ ਬੇਕਾਬੂ ਹੋ ਕੇ ਦੁਰਘਟਨਾਗ੍ਰਸਤ ਹੋ ਗਿਆ ਤੇ ਉਹ ਜ਼ਖਮੀ ਹੋ ਗਿਆ।


Related News