ਪੈਸਿਆਂ ਦੇ ਲੈਣ ਦੇਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

Saturday, Jul 20, 2024 - 10:53 AM (IST)

ਪੈਸਿਆਂ ਦੇ ਲੈਣ ਦੇਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਖੁਦ ਨੂੰ ਗੋਲੀ ਮਾਰਕੇ ਕੀਤੀ ਖੁਦਕੁਸ਼ੀ

ਭਿੱਖੀਵਿੰਡ (ਭਾਟੀਆ)-ਬੀਤੀ ਰਾਤ ਪਿੰਡ ਪਹੂਵਿੰਡ ਵਿਖੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਮਨਦੀਪ ਸਿੰਘ ਵਾਸੀ ਰਾਜੋਕੇ ਦੇ ਮਾਮਲੇ ਵਿਚ ਭਿੱਖੀਵਿੰਡ ਪੁਲਸ ਨੇ ਗੈਰ ਇਰਾਦਾਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ । ਇਸ ਸਬੰਧੀ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੇਰਾ ਪਤੀ ਮਨਦੀਪ ਸਿੰਘ ਪ੍ਰੋਪਰਟੀ ਖਰੀਦ ਅਤੇ ਵੇਚਣ ਦੇ ਸਲਾਹਕਾਰ ਵਜੋਂ ਕੰਮ ਕਰਦਾ ਸੀ । ਜਿਸਦੇ ਪੈਸਿਆਂ ਦਾ ਲੈਣ ਦੇਣ ਪ੍ਰਭਜੀਤ ਸਿੰਘ, ਪਰਮਜੀਤ ਸਿੰਘ ਪੁਤਰਾਨ ਬਖਸ਼ੀਸ਼ ਸਿੰਘ ਵਾਸੀ ਸਾਂਡਪੁਰਾ ਕਾਲੋਨੀ ਭਿੱਖੀਵਿੰਡ ਨਾਲ ਚੱਲਦਾ ਸੀ । 

ਇਹ ਵੀ ਪੜ੍ਹੋ-  ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਪੰਜਾਬ ਪੁਲਸ, ਆਹਾਤੇ 'ਚ ਸ਼ਰੇਆਮ ਸ਼ਰਾਬ ਪੀਂਦੇ ਨਜ਼ਰ ਆਏ ਮੁਲਾਜ਼ਮ

ਮੇਰਾ ਪਤੀ ਮੇਰੇ ਨਾਲ ਅਕਸਰ ਸਲਾਹ ਕਰਦਾ ਰਹਿੰਦਾ ਸੀ ਕਿ ਪ੍ਰਭਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਸਾਡੇ ਪੈਸੇ ਮਾਰਕੇ ਬਹੁਤ ਧੱਕਾ ਕੀਤਾ ਹੈ । ਉਸਨੇ ਦੱਸਿਆ ਕਿ ਮੈਂ ਇਨ੍ਹਾਂ ਤੋਂ ਬਹੁਤ ਪ੍ਰੇਸ਼ਾਨ ਹਾਂ। 18 ਜੁਲਾਈ ਨੂੰ ਮੇਰਾ ਪਤੀ ਇਹ ਕਹਿ ਕਿ ਗਿਆ ਸੀ ਕਿ ਪ੍ਰਭਜੀਤ ਸਿੰਘ ਅਤੇ ਪਰਮਜੀਤ ਸਿੰਘ ਪੁੱਤਰਾਨ ਬਖਸ਼ੀਸ਼ ਸਿੰਘ, ਅਮਰਬੀਰ ਸਿੰਘ ਪੁੱਤਰ ਪਰਮਜੀਤ ਸਿੰਘ, ਅਰਸ਼ ਅਤੇ ਹਰਮਨ ਪੁੱਤਰਾਨ ਪ੍ਰਭਜੀਤ ਸਿੰਘ ਨੂੰ ਆਖਰੀ ਵਾਰ ਪੈਸੇ ਪੁੱਛਣ ਚੱਲਿਆ ਹਾਂ, ਜੇਕਰ ਇਨ੍ਹਾਂ ਮੈਨੂੰ ਪੈਸੇ ਨਾ ਦਿੱਤੇ ਤਾਂ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣੀ ਹੈ, ਜਿਸ ਬਾਰੇ ਮੈਂ ਪ੍ਰਭਜੀਤ ਸਿੰਘ, ਪਰਮਜੀਤ ਸਿੰਘ ਦੇ ਵੱਟਸਐਪ ’ਤੇ ਭੇਜ ਦਿੱਤਾ ਹੈ ।

ਇਹ ਵੀ ਪੜ੍ਹੋ- ਅੱਤ ਦੀ ਗਰਮੀ ਕਾਰਨ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਘਟੀ, ਮਾਪਿਆਂ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ

ਇਸ ਸਬੰਧੀ ਆਪਣੇ ਜੀਜੇ ਤੇਜਬੀਰ ਸਿੰਘ ਵਾਸੀ ਬੁੱਘਾ ਕਲਾਂ ਨੂੰ ਦੱਸ ਦਿੱਤਾ ਹੈ । ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਤੀ ਨੇ ਆਪਣੇ ਦੋਸਤ ਦੇ ਘਰ ਆਪਣੇ ਆਪ ਨੂੰ ਆਪਣੇ ਹੀ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ । ਇਸ ਲਈ ਉਕਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਧੀਨ ਧਾਰਾ 108 ਬੀ. ਐੱਨ. ਐੱਸ. ਅਤੇ 25-27-54-59 ਅਸਲਾ ਐਕਟ ਅਧੀਨ ਪ੍ਰਭਜੀਤ ਸਿੰਘ, ਪਰਮਜੀਤ ਸਿੰਘ ਪੁੱਤਰਾਨ ਬਖ਼ਸ਼ੀਸ਼ ਸਿੰਘ, ਅਮਰਬੀਰ ਸਿੰਘ ਪੁੱਤਰ ਪਰਮਜੀਤ ਸਿੰਘ, ਅਰਸ਼ ਅਤੇ ਹਰਮਨ ਪੁੱਤਰ ਪ੍ਰਭਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤਿਆਂ ’ਚ ਮੀਟ, ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਲਈ ਚਲਾਈ ਮੁਹਿੰਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News