ਵਾਹ ਪੰਜਾਬ! ਵਰਲਡ ਟੂਰ ’ਤੇ ਨਿਕਲੇ ਗੋਰੇ ਨਾਲ ਲੁਧਿਆਣਾ ’ਚ ਹੋਈ ਲੁੱਟ, ਪੜ੍ਹੋ ਪੂਰੀ ਖ਼ਬਰ

Thursday, Dec 15, 2022 - 12:41 AM (IST)

ਲੁਧਿਆਣਾ (ਰਾਮ) : ਸ਼ਹਿਰ ’ਚ ਸਨੈਚਿੰਗ ਦੀਆਂ ਵਾਰਦਾਤਾਂ ’ਚ ਹੋ ਰਹੇ ਵਾਧੇ ’ਚ ਪੁਲਸ ਨੁਕੇਲ ਪਾਉਣ ’ਚ ਨਾਕਾਮ ਸਾਬਿਤ ਹੋ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦ 6 ਮਹੀਨਿਆਂ ਤੋਂ ਵਰਲਡ ਸਾਈਕਲ ਯਾਤਰਾ ’ਤੇ ਨਿਕਲੇ ਨਾਰਵੇ ਦੇ ਵਿਦਿਆਰਥੀ ਐਸਪਿਨ ਲਿਲੀਨਜੇਨ ਨੂੰ ਟਰਾਂਸਪੋਰਟ ਨਗਰ ’ਚ ਸਨੈਚਰਾਂ ਨੇ ਆਪਣਾ ਸ਼ਿਕਾਰ ਬਣਾਉਂਦੇ ਹੋਏ ਉਸ ਦਾ ਆਈ ਫੋਨ 10 ਝਪਟ ਲਿਆ।

ਇਹ ਵੀ ਪੜ੍ਹੋ : UGC ਚੇਅਰਮੈਨ ਦਾ ਵੱਡਾ ਬਿਆਨ : 4 ਸਾਲਾਂ ਦੀ ਬੈਚੁਲਰ ਡਿਗਰੀ ਵਾਲੇ ਹੁਣ ਸਿੱਧੇ ਤੌਰ ’ਤੇ ਕਰ ਸਕਣਗੇ PHD

ਇਸ ਸਬੰਧ ’ਚ ਨਾਰਵੇ ਦੇ ਵਿਦਿਆਰਥੀ ਐਸਪਿਨ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਸਫ਼ਰ ਸ਼ੁਰੂ ਕੀਤਾ ਹੈ। ਹੁਣ ਤੱਕ 23 ਦੇਸ਼ਾਂ ਦਾ ਦੌਰਾ ਕਰ ਚੁੱਕਾ ਹੈ। ਇਹ ਟੂਰ 3 ਮਹੀਨਿਆਂ ’ਚ ਖ਼ਤਮ ਹੋਣਾ ਹੈ। ਅੱਜ ਜਦ ਉਹ ਟਰਾਂਸਪੋਰਟ ਨਗਰ ਪੁੱਜਾ ਤਾਂ ਆਪਣਾ ਫੋਨ 10 ਲੋਕੇਸ਼ਨ ਦੇਖਣ ਲਈ ਬਾਹਰ ਕੱਢ ਕੇ ਹੱਥਾਂ ’ਚ ਲੈ ਕੇ ਚੈੱਕ ਕਰ ਰਿਹਾ ਸੀ ਤਾਂ ਪਿੱਛੋਂ ਆਏ 2 ਮੋਟਰਸਾਈਕਲ ਸਵਾਰਾਂ ਨੇ ਉਸ ਦੇ ਹੱਥਾਂ ’ਚੋਂ ਆਈ ਫੋਨ 10 ਖੋਹ ਲਿਆ ਅਤੇ ਫਰਾਰ ਹੋ ਗਿਆ।

ਇਹ ਵੀ ਪੜ੍ਹੋ : ਵਿਦਿਆਰਥਣ ’ਤੇ ਤੇਜ਼ਾਬ ਸੁੱਟਣ ’ਤੇ ਭੜਕੇ ਗੌਤਮ ਗੰਭੀਰ,‘‘ਦੋਸ਼ੀਆਂ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ’’

ਵਿਦਿਆਰਥੀ ਦਾ ਕਹਿਣਾ ਹੈ ਕਿ ਸਨੈਚਰਾਂ ਦਾ ਪਿੱਛਾ ਕੀਤਾ ਪਰ ਉਹ ਬਹੁਤ ਦੂਰ ਜਾ ਚੁੱਕੇ ਸਨ। ਪ੍ਰੇਸ਼ਾਨ ਹੁੰਦੇ ਹੋਏ ਉਸ ਨੇ ਦੱਸਿਆ ਕਿ ਸਿਰਫ਼ 200 ਰੁਪਏ ਬਚੇ ਹਨ, ਜੋ ਯਾਤਰਾ ਲਈ ਬਹੁਤ ਘੱਟ ਹਨ। ਇਸ ਦੌਰਾਨ ਵਿਦਿਆਰਥੀ ਨੂੰ ਪ੍ਰੇਸ਼ਾਨ ਦੇਖ ਟਰਾਂਸਪੋਰਟ ਨਗਰ ਦੇ ਮਧੂ ਪਾਂਡੇ ਜਿਨ੍ਹਾਂ ਦਾ ਦਫ਼ਤਰ ਨੇੜੇ ਸੀ, ਉਸ ਦੇ ਕੋਲ ਆਇਆ। ਜਿਸ ਨੂੰ ਵਿਦਿਆਰਥੀ ਨੇ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪਾਂਡੇ ਨੇ ਥਾਣਾ ਮੋਤੀ ਨਗਰ ’ਚ ਸ਼ਿਕਾਇਤ ਦਰਜ ਕਰਵਾਉਣ ਵਿਚ ਉਸ ਦੀ ਮਦਦ ਕੀਤੀ ਉਸ ਦਾ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਖ਼ਿਲਾਫ਼ ਚੋਲਾਂਗ ਟੋਲ ਪਲਾਜ਼ਾ ਨੇ ਖੋਲ੍ਹਿਆ ਮੋਰਚਾ, ਕਿਹਾ-"ਨਹੀਂ ਬੰਦ ਕਰਾਂਗੇ ਟੋਲ"

ਘਟਨਾ ਦੀ ਸੂਚਨਾ ਮਿਲਣ ’ਤੇ ਵਿਦਿਆਰਥੀ ਨਾਲ ਸੀ. ਆਈ. ਏ.-1 ਦੇ ਇੰਚਾਰਜ ਰਾਜੇਸ਼ ਸ਼ਰਮਾ ਦੀ ਟੀਮ ਮੌਕੇ ’ਤੇ ਪੁੱਜੀ। ਉਨ੍ਹਾਂ ਨੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਦੇ ਹੋਏ ਪੀੜਤ ਐਸਪਿਨ ਨੂੰ ਉਸ ਦਾ ਮੋਬਾਇਲ ਵਾਪਸ ਦਿਵਾਉਣ ਦਾ ਭਰੋਸਾ ਦਿਵਾਇਆ।


Mandeep Singh

Content Editor

Related News