ਚੰਡੀਗੜ੍ਹ : ''ਕੋਰੋਨਾ'' ਦਾ ਇਲਾਜ ਕਰਨ ਵਾਲੇ ਡਾਕਟਰ-ਨਰਸਾਂ ਲਈ ਪਿਆ ਨਵਾਂ ਪੰਗਾ

Saturday, Mar 28, 2020 - 12:49 PM (IST)

ਚੰਡੀਗੜ੍ਹ : ''ਕੋਰੋਨਾ'' ਦਾ ਇਲਾਜ ਕਰਨ ਵਾਲੇ ਡਾਕਟਰ-ਨਰਸਾਂ ਲਈ ਪਿਆ ਨਵਾਂ ਪੰਗਾ

ਚੰਡੀਗੜ੍ਹ (ਸਾਜਨ) : ਸ਼ਹਿਰ ਭਰ ਦੇ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਪੈਰਾ-ਮੈਡੀਕਲ ਸਟਾਫ ਲਈ ਇਕ ਨਵਾਂ ਪੰਗਾ ਖੜ੍ਹਾ ਹੋ ਗਿਆ ਹੈ। ਦਰਅਸਲ ਇਸ ਸਟਾਫ ਨੂੰ ਮਕਾਨ ਮਾਲਕਾਂ ਨੇ ਮਕਾਨ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ। ਅਜਿਹੇ ਮਾਮਲੇ ਧਿਆਨ 'ਚ ਆਉਣ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਮਕਾਨ ਮਾਲਕਾਂ ਦੀ ਇਸ ਕਰਤੂਤ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਕਿਹਾ ਹੈ ਕਿ ਇਸ ਤਰ੍ਹਾਂ ਦੇ ਜਿਸ ਵੀ ਮਾਮਲੇ 'ਚ ਸ਼ਿਕਾਇਤ ਆਵੇਗੀ, ਪ੍ਰਸ਼ਾਸਨ ਸਖਤੀ ਨਾਲ ਕਾਰਵਾਈ ਕਰੇਗਾ।

ਇਹ ਵੀ ਪੜ੍ਹੋ : ਇਟਲੀ 'ਚ ਮਾਸਕ ਲਈ ਤਰਲੇ ਪਾ ਰਹੇ ਡਾਕਟਰ, ਸਪੇਨ 'ਚ ਟੈਂਟ ਬਣੇ ਹਸਪਤਾਲ

PunjabKesari

ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਪਰਿਦਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਕਈ ਸ਼ਿਕਾਇਤਾਂ ਪਹੁੰਚੀਆਂ ਹਨ, ਜਿਨ੍ਹਾਂ ਮਕਾਨ ਮਾਲਕਾਂ ਨੇ ਡਾਕਟਰਾਂ, ਨਰਸਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ, ਜੋ ਕੋਰੋਨਾ ਪੀੜਤ ਮਰੀਜ਼ਾਂ ਜਾਂ ਚੰਡੀਗੜ੍ਹ ਦੇ ਵੱਖ-ਵੱਖ ਇਲਾਕਿਆਂ 'ਚ ਕੁਆਰੰਟਾਈਨ ਕੀਤੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ, ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਕੋਰੋਨਾ ਖਿਲਾਫ ਲੜ ਰਹੀਆਂ ਨਰਸਾਂ ਨੂੰ ਮਿਲ ਰਹੀਆਂ ਗਾਲ੍ਹਾਂ ਤੇ ਹੋ ਰਹੀ ਕੁੱਟਮਾਰ

PunjabKesari
ਪਰਿਦਾ ਦੇ ਫੇਸਬੁੱਕ ਪੇਜ 'ਤੇ ਕੀਤੀ ਸ਼ਿਕਾਇਤ
ਐਡਵਾਈਜ਼ਰ ਮਨੋਜ ਪਰਿਦਾ ਨੇ ਬੁੱਧਵਾਰ ਨੂੰ ਪ੍ਰਸ਼ਾਸਨ ਅਤੇ ਖੁਦ ਦੇ ਫੇਸਬੁੱਕ ਪੇਜ 'ਤੇ ਲੋਕਾਂ ਵਲੋਂ ਕਰਫਿਊ ਦੌਰਾਨ ਪ੍ਰਸ਼ਾਸਨ ਵਲੋਂ ਕੀਤੀ ਗਈ ਵਿਵਸਥਾ 'ਚ ਸੁਧਾਰ ਅਤੇ ਸ਼ਿਕਾਇਤਾਂ ਲਈ ਪੋਸਟ ਕਰਨ ਨੂੰ ਕਿਹਾ ਸੀ। ਇਸ 'ਤੇ ਇਕ ਪਾਸੇ ਜਿੱਥੇ ਲੋਕਾਂ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਵਲੋਂ ਬੀਤੇ 3 ਦਿਨਾਂ 'ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ, ਉਥੇ ਹੀ ਦੂਜੇ ਪਾਸੇ ਕੋਰੋਨਾ ਮਰੀਜ਼ਾਂ ਦੇ ਇਲਾਜ 'ਚ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੰਮ ਕਰ ਰਹੇ ਡਾਕਟਰਾਂ, ਨਰਸਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਵਲੋਂ ਸ਼ਿਕਾਇਤ ਮਿਲੀ ਸੀ ਕਿ ਜਿਨ੍ਹਾਂ ਘਰਾਂ 'ਚ ਉਹ ਰਹਿ ਰਹੇ ਹਨ, ਉੱਥੋਂ ਦੇ ਮਾਲਕ ਜਾਂ ਹਾਊਸ ਆਨਰ ਉਨ੍ਹਾਂ ਨੂੰ ਤੁਰੰਤ ਮਕਾਨ ਖਾਲੀ ਕਰਨ ਦੀ ਧਮਕੀ ਦੇ ਰਹੇ ਹਨ। ਮਨੋਜ ਪਰਿਦਾ ਨੇ ਤੁਰੰਤ ਇਨ੍ਹਾਂ ਸ਼ਿਕਾਇਤਾਂ ਦਾ ਨੋਟਿਸ ਲਿਆ ਅਤੇ ਉਨ੍ਹਾਂ ਲੈਂਡਲਾਰਡ ਅਤੇ ਹਾਊਸ ਆਨਰਜ਼ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਹਦਾਇਤ ਦਿੱਤੀ, ਜੋ ਇਸ ਤਰ੍ਹਾਂ ਦੇ ਕੰਮ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਇਲਾਜ ਕਰਨ ਵਾਲੇ ਡਾਕਟਰਾਂ 'ਚ ਮਾਨਸਿਕ ਤਣਾਅ ਦੇ ਸੰਕੇਤ


 


author

Babita

Content Editor

Related News