ਆਰਥਿਕ ਤੰਗੀ ਕਾਰਨ ਉਸਾਰੀ ਮਿਸਤਰੀ ਨੇ ਕੀਤੀ ਰੇਲ ਗੱਡੀ ਅੱਗੇ ਆ ਕੇ ਆਤਮ ਹੱਤਿਆ
Saturday, Dec 17, 2022 - 06:57 PM (IST)
 
            
            ਬਰੇਟਾ (ਬਾਂਸਲ) : ਆਰਥਿਕ ਤੰਗੀ ਕਾਰਨ ਉਸਾਰੀ ਮਿਸਤਰੀ ਵੱਲੋਂ ਪਿੰਡ ਅਕਬਰਪੁਰ ਖੁਡਾਲ ਦੇ ਨਜ਼ਦੀਕ ਜਾਖਲ ਬਰੇਟਾ ਰੇਲਵੇ ਲਾਇਨ ’ਤੇ ਟ੍ਰੇਨ ਅੱਗੇ ਆ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੇਲਵੇ ਪੁਲਸ ਚੌਂਕੀ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ (43) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਅਕਬਰਪੁਰ ਜੋ ਉਸਾਰੀ ਮਿਸਤਰੀ ਵਜੋਂ ਕੰਮ ਕਰਦਾ ਸੀ। ਮਿਸਤਰੀ ਨੂੰ ਉਸਾਰੀ ਲਈ ਠੇਕੇ ’ਚੋਂ ਘਾਟਾ ਪੈ ਗਿਆ। ਜਿਸ ਕਾਰਨ ਉਸਦੀ ਆਰਥਿਕ ਹਾਲਤ ਕਮਜ਼ੋਰ ਹੋ ਗਈ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਪੂਰੇ ਹੋਣ ਤੋਂ ਪਹਿਲਾਂ ਲੁੱਟੀਆਂ ਗਈਆਂ ਖ਼ੁਸ਼ੀਆਂ, ਉੱਘੇ ਕਬੱਡੀ ਖ਼ਿਡਾਰੀ ਦੀ ਹਾਦਸੇ 'ਚ ਮੌਤ
ਜਿੱਥੇ ਉਸਨੇ ਅੱਜ ਜਾਖਲ ਤੋਂ ਬਠਿੰਡਾ ਨੂੰ ਜਾ ਰਹੀ ਪਾਵਰ ਟ੍ਰੇਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜੇ ’ਚ ਲੈਂਦਿਆਂ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ 2 ਬੱਚੇ, ਪਤਨੀ ਨੂੰ ਛੱਡ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਿੱਖਿਆ ਨਾਲ ਸਬੰਧਤ ਸਮਾਨ 'ਤੇ GST ਵਿੱਚ ਕਿਸੇ ਵੀ ਵਾਧੇ ਦਾ ਵਿਰੋਧ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            