ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ

Tuesday, Sep 22, 2026 - 10:54 AM (IST)

ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਬਿੱਲਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਕਾਰਨ

ਲੁਧਿਆਣਾ (ਖੁਰਾਣਾ) : ਪੰਜਾਬ 'ਚ ਦੁਸਹਿਰਾ ਅਤੇ ਦੀਵਾਲੀ ਵਰਗੇ ਵੱਡੇ ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਦਾ ਸੀਜ਼ਨ ਸਿਰ ’ਤੇ ਖੜ੍ਹਾ ਹੋਇਆ ਹੈ। ਅਜਿਹੇ 'ਚ ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ ਸੂਬੇ ਭਰ ਦੇ ਖ਼ਪਤਕਾਰਾਂ ਨੂੰ 4 ਤੋਂ 6 ਮਹੀਨੇ ਦੇ ਇਕੱਠੇ ਬਿਜਲੀ ਬਿੱਲ ਜਾਰੀ ਕਰਨ ਕਰਕੇ ਲੋਕਾਂ 'ਚ ਹਾਹਕਾਰ ਮਚੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਬਿਜਲੀ ਦੇ ਨਾਨ ਸਮਾਰਟ ਅਤੇ ਸਮਾਰਟ ਮੀਟਰ ਧਾਰਕਾਂ ਨੂੰ ਵਿਭਾਗ ਵੱਲੋਂ ਅੱਧੇ ਸਾਲ ਦੇ ਇਕੱਠੇ ਬਿੱਲ ਭੇਜ ਕੇ ਤਿਉਹਾਰਾਂ ਅਤੇ ਵਿਆਹ-ਸ਼ਾਦੀਆਂ ਦੇ ਸੀਜ਼ਨਂ ਦਾ ਮਜ਼ਾ ਕਿਰਕਿਰਾ ਕਰਕੇ ਰੱਖ ਦਿੱਤਾ ਹੈ। ਮੌਜੂਦਾ ਸਮੇਂ ਦੌਰਾਨ ਹਾਲਾਤ ਇਹ ਬਣੇ ਹੋਏ ਹਨ ਕਿ ਬਿਜਲੀ ਦੇ ਸਮਾਰਟ ਮੀਟਰਾਂ 'ਚ ਕਥਿਤ ਤੌਰ ’ਤੇ ਪਏ ਤਕਨੀਕੀ ਫਾਲਟ ਕਾਰਨ ਜਿੱਥੇ ਆਮ ਲੋਕਾਂ ਦੀਆਂ ਮੁਸ਼ਕਲਾਂ ਅਚਾਨਕ ਵੱਧ ਗਈਆਂ ਹਨ, ਉੱਥੇ ਬੀਤੇ ਦਿਨੀਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀ ਹੜਤਾਲ ਨੇ ਆਮ ਜਨਤਾ ਦੇ ਸੜੇ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ ਕਿਉਂਕਿ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਕਰੀਬ ਢਾਈ ਮਹੀਨੇ ਤੱਕ ਹੜਤਾਲ ’ਤੇ ਰਹੇ, ਜਿਸ ਕਾਰਨ ਆਮ ਜਨਤਾ ਦੇ ਘਰਾਂ 'ਚ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਤੱਕ ਨਹੀਂ ਹੋ ਸਕੀ। ਹਾਲਾਤ ਇਹ ਬਣੇ ਹੋਏ ਹਨ ਕਿ ਆਮ ਜਨਤਾ ਨੂੰ ਹਰ ਮਹੀਨੇ ਬਿਜਲੀ ਦੇ 300 ਯੂਨਿਟ ਮੁਫ਼ਤ ਮਿਲਣ ਵਰਗੀ ਅੱਤ ਮਹੱਤਵਪੂਰਨ ਸਰਕਾਰੀ ਯੋਜਨਾ ਵੀ ਕਿਤੇ ਨਾ ਕਿਤੇ ਖਟਿਆਈ 'ਚ ਪੈਂਦੀ ਹੋਈ ਨਜ਼ਰ ਆਉਣ ਲੱਗੀ ਹੈ ਅਤੇ ਪਾਵਰਕਾਮ ਵਿਭਾਗ ਵੱਲੋਂ ਬਿਨਾਂ ਲਿਹਾਜ ਕੀਤੇ ਹੀ ਆਮ ਜਨਤਾ ਨੂੰ 4 ਤੋਂ 6 ਮਹੀਨੇ ਦਾ ਇਕੱਠਾ ਬਿੱਲ ਜਾਰੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਸਰਕਾਰੀ ਬੱਸਾਂ ਚੱਲਣਗੀਆਂ ਜਾਂ ਨਹੀਂ? ਹੜਤਾਲ ਨੂੰ ਲੈ ਕੇ ਆਈ ਨਵੀਂ ਅਪਡੇਟ

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਪੰਜਾਬ ਦੇ ਪਾਵਰਕਾਮ ਮੰਤਰੀ ਵੱਲੋਂ ਬੀਤੇ ਦਿਨੀਂ ਮੀਡੀਆ 'ਚ ਦਿੱਤੇ ਗਏ ਬਿਆਨ 'ਚ ਐਲਾਨ ਕੀਤਾ ਗਿਆ ਹੈ ਕਿ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਪਾਵਰਕਾਮ ਵਿਭਾਗ ਵੱਲੋਂ ਆਮ ਜਨਤਾ ਨੂੰ ਜਾਰੀ ਕੀਤੇ ਗਏ ਐਵਰੇਜ ਬਿੱਲ ਮੁਆਫ਼ ਕੀਤੇ ਗਏ ਹਨ। ਅਜਿਹੇ 'ਚ ਵਿਭਾਗ ਵੱਲੋਂ ਲੋਕਾਂ ਨੂੰ ਭੇਜੇ ਗਏ ਐਸਟੀਮੇਟਿਡ ਬਿੱਲ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ, ਜਦੋਂ ਕਿ ਮੌਜੂਦਾ ਸਮੇਂ ਦੌਰਾਨ ਪਾਵਰਕਾਮ ਵਿਭਾਗ ਨਾਲ ਸਬੰਧਿਤ ਭਰੋਸੇਯੋਗ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪਾਵਰ ਮੰਤਰੀ ਵੱਲੋਂ ਮੀਡੀਆ ਵਿਚ ਦਿੱਤੇ ਗਏ ਬਿਆਨ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕਰਕੇ ਆਮ ਜਨਤਾ ਨੂੰ ਜਾਰੀ ਕੀਤੇ ਗਏ ਐਵਰੇਜ ਅਤੇ ਪਾਵਰਕਾਮ ਮੁਲਾਜ਼ਮਾਂ ਦੀ ਕਰੀਬ 2 ਢਾਈ ਮਹੀਨੇ ਤੱਕ ਚੱਲ ਲੰਬੀ ਹੜਤਾਲ ਦੌਰਾਨ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਨਾ ਲੈਣ ਕੇ ਐਟੀਮੇਟਿਡ ਬਿੱਲ ਜਮ੍ਹਾਂ ਕਰਵਾਉਣੇ ਹੀ ਪੈਣਗੇ, ਜਿਸ ਕਾਰਨ ਪੰਜਾਬ ਭਰ 'ਚ ਪਾਵਰਕਾਮ ਵਿਭਾਗ ਨਾਲ ਸਬੰਧਿਤ ਖ਼ਪਤਕਾਰਾਂ ਦੇ ਹੁਣ ਸਾਹ ਫੁੱਲਣ ਲੱਗੇ ਹਨ। ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਦੁਸਹਿਰਾ, ਦੀਵਾਲੀ ਤੇ ਵਿਆਹ-ਸ਼ਾਦੀਆਂ ਦੇ ਸੀਜ਼ਨ ਦੌਰਾਨ ਉਹ 4 ਤੋਂ ਲੈ ਕੇ 6 ਮਹੀਨੇ ਦੇ ਬਿਜਲੀ ਬਿੱਲ ਕਿਵੇਂ ਜਮ੍ਹਾਂ ਕਰਾਉਣਗੇ, ਨਾਲ ਹੀ ਬਿੱਲ ਜਮ੍ਹਾਂ ਕਰਵਾਉਣ ’ਤੇ ਉਨ੍ਹਾਂ ਦੇ ਘਰਾਂ ਦਾ ਬਜਟ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਕੇ ਰਹਿ ਜਾਵੇਗਾ। ਦੂਜੇ ਪਾਸੇ ਆਮ ਲੋਕਾਂ ਨੂੰ ਹਰ ਮਹੀਨੇ ਮਿਲਣ ਵਾਲੇ ਬਿਜਲੀ ਦੇ ਮੁਫ਼ਤ 300 ਯੂਨੀਟ ਜਾਰੀ ਕੀਤੇ ਗਏ ਬਿੱਲ ਤੋਂ ਕਿਵੇਂ ਲੈੱਸ ਹੋਣਗੇ ਜਾਂ ਫਿਰ ਪਾਵਰਕਾਮ ਵਿਭਾਗ ਵੱਲੋਂ ਭੇਜਿਆ ਗਿਆ ਬਿਜਲੀ ਦਾ ਬਿੱਲ ਲੋਕਾਂ ਨੂੰ ਦੇਣਾ ਹੀ ਪਵੇਗਾ।

ਇਹ ਵੀ ਪੜ੍ਹੋ : ਪੰਜਾਬ-ਹਰਿਆਣਾ 'ਚ ਭਿਆਨਕ ਗਰਮੀ ਨੂੰ ਲੈ ਕੇ ਵੱਡੀ ਚਿਤਾਵਨੀ! 52 ਸਾਲਾਂ ਦੀ ਰਿਸਰਚ 'ਚ ਵੱਡਾ ਖ਼ੁਲਾਸਾ

ਅਜਿਹੇ ਸਾਰੇ ਸਵਾਲਾਂ ਨੂੰ ਲੈ ਕੇ ਆਮ ਲੋਕਾਂ 'ਚ ਪੂਰੀ ਤਰ੍ਹਾਂ ਹਾਹਾਕਾਰ ਮਚੀ ਹੋਈ ਹੈ ਜਿਸ ਕਾਰਨ ਖ਼ਪਤਕਾਰ ਆਪਣੇ ਗੁਆਂਢੀਆਂ, ਰਿਸ਼ਤੇਦਾਰਾਂ ਅਤੇ ਪਾਵਰਕਾਮ ਅਧਿਕਾਰੀਆਂ ਅਤੇ ਮੀਡੀਆ ਮੁਲਾਜ਼ਮਾਂ ਨੂੰ ਫੋਰਨ ਮੁਸੀਬਤ ਤੋਂ ਬਚਣ ਦਾ ਹੱਲ ਲੱਭਣ ਦਾ ਯਤਨ ਕਰ ਰਹੇ ਹਨ ਪਰ ਬਿਜਲੀ ਵਿਭਾਗ ਨਾਲ ਸਬੰਧਿਤ ਖ਼ਪਤਕਾਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਹਾਲ ਦੀ ਘੜੀ ਸਫਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਖ਼ਪਤਕਾਰਾਂ ਨੂੰ ਬਿਜਲੀ ਦੇ ਬਿੱਲ ਜਮ੍ਹਾਂ ਨਾ ਕਰਵਾਉਣ ਦੀ ਸੂਰਤ 'ਚ ਕੁਨੈਕਸ਼ਨ ਕੱਟਣ ਸਬੰਧੀ ਚਿਤਾਵਨੀ ਦਿੱਤੀ ਜਾ ਰਹੀ ਹੈ। ਅਜਿਹੇ 'ਚ ਸਵਾਲ ਖੜ੍ਹਾ ਹੁੰਦਾ ਹੈ ਕਿ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਜੇਕਰ ਬਿਜਲੀ ਖ਼ਪਤਕਾਰਾਂ ਦੇ ਐਵਰੇਜ ਬਿਜਲੀ ਬਿੱਲ ਮੁਆਫ਼ ਹੀ ਨਹੀਂ ਕੀਤੇ ਜਾਣੇ ਸਨ ਤਾਂ ਫਿਰ ਬਿਜਲੀ ਮੰਤਰੀ ਵੱਲੋਂ ਆਮ ਜਨਤਾ ਦੇ ਨਾਲ ਅਜਿਹਾ ਕੋਈ ਵਾਅਦਾ ਕੀਤਾ ਹੀ ਕਿਉਂ ਗਿਆ, ਜਿਸ ਕਾਰਨ ਸਰਕਾਰ ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਕਾਰਜਸ਼ੈਲੀ ਖ਼ਿਲਾਫ਼ ਗੰਭੀਰ ਸਵਾਲੀਆ ਨਿਸ਼ਾਨ ਖੜ੍ਹੇ ਹੋਣੇ ਲਾਜ਼ਮੀ ਹਨ। ਉਕਤ ਸਾਰੀਆਂ ਗੱਲਾਂ 'ਚ ਕਿੰਨੀ ਸੱਚਾਈ ਹੈ, ਇਹ ਸਭ ਜਾਂਚ ਦਾ ਵਿਸ਼ਾ ਹੈ, ਜਿਸ ਸਬੰਧੀ ਪਾਵਰਕਾਮ ਮੈਨੇਜਮੈਂਟ ਨੂੰ ਆਮ ਜਨਤਾ ਦੇ ਸਾਹਮਣੇ ਜਲਦ ਸਾਰੀ ਹਕੀਕਤ ਰੱਖਣੀ ਲਾਜ਼ਮੀ ਹੋਵੇਗੀ।
ਕੀ ਕਹਿੰਦੇ ਹਨ ਅਧਿਕਾਰੀ
ਉਕਤ ਮਾਮਲੇ ਨੂੰ ਲੈ ਕੇ ਵਧੀਕ ਮੁੱਖ ਇੰਜੀਨੀਅਰ ਸੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਲੋਕਾਂ ਦੀ ਸਮੱਸਿਆ ਨੂੰ ਫੌਰੀ ਤੌਰ ’ਤੇ ਸੁਲਝਾਉਣ ਲਈ ਕੰਜ਼ਿਊਮਰ ਸਰਵਿਸ ਐਪ ਅਤੇ ਫੋਨ ਨੰਬਰ 0161-3105055, 0161-6650355 ਜਾਰੀ ਕੀਤੇ ਗਏ ਹਨ, ਜਿਸ ਵਿਚ ਖ਼ਪਤਕਾਰਾਂ ਨੂੰ ਜਾਰੀ ਕੀਤੇ ਗਏ ਐਵਰੇਜ ਬਿੱਲ ਮੌਕੇ ‘ਤੇ ਠੀਕ ਕਰਕੇ ਬਿੱਲ ਦੀ ਰਾਸ਼ੀ ਨੂੰ ਦਰੁੱਸਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ਪਤਕਾਰਾਂ ਨੂੰ ਆਪਣੇ ਬਿਜਲੀ ਦੇ ਬਿੱਲ ਅਤੇ ਮੀਟਰ ਦੀ ਡੇਢ ਤੋਂ 2 ਮਿੰਟ ਦੀ ਵੀਡੀਓ ਬਣਾ ਕੇ ਸੁਵਿਧਾ ਕੇਂਦਰ 'ਚ ਤਾਇਨਾਤ ਮੁਲਾਜ਼ਮਾਂ ਨੂੰ ਭੇਜਣੀ ਜਾਂ ਫਿਰ ਦਫ਼ਤਰ 'ਚ ਜਾ ਕੇ ਦਿਖਾਉਣੀ ਪਵੇਗੀ। ਉਸ ਤੋਂ ਤੁਰੰਤ ਬਾਅਦ ਵਿਭਾਗ ਵੱਲੋਂ ਸਬੰਧਿਤ ਖ਼ਪਤਕਾਰ ਦਾ ਐਵਰੇਜ ਬਿੱਲ ਪੂਰੀ ਤਰ੍ਹਾਂ ਦਰੁੱਸਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹ ਕਿ ਕਿਸੇ ਵੀ ਖ਼ਪਤਕਾਰ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਪਾਵਰਕਾਮ ਵਿਭਾਗ ਦੀ ਸਮੁੱਚੀ ਟੀਮ ਆਮ ਜਨਤਾ ਦੇ ਨਾਲ ਖੜ੍ਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News