ਪਾਵਰਕਾਮ ਕਰਮਚਾਰੀਆਂ ਵੱਲੋਂ ਵਿਸ਼ਾਲ ਰੋਸ ਰੈਲੀ

11/20/2017 11:57:37 PM

ਦਸੂਹਾ, (ਝਾਵਰ)- ਮੰਡਲ ਦਫ਼ਤਰ ਦਸੂਹਾ ਵਿਖੇ ਜੁਆਇੰਟ ਫੋਰਮ ਦੇ ਸੱਦੇ 'ਤੇ ਦਸੂਹਾ ਮੰਡਲ ਅਧੀਨ ਪੈਂਦੀਆਂ ਉਪ ਮੰਡਲ ਦਿਹਾਤੀ ਦਸੂਹਾ, ਸ਼ਹਿਰੀ ਦਸੂਹਾ, ਗੜ੍ਹਦੀਵਾਲਾ, ਘੋਗਰਾ ਅਤੇ ਮਿਆਣੀ ਦੇ ਉਪ ਮੰਡਲ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਜੁਆਇੰਟ ਫੋਰਮ ਦੇ ਸਮੂਹ ਮੰਡਲ ਪ੍ਰਧਾਨਾਂ ਵੱਲੋਂ ਕੀਤੀ ਗਈ।
ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੇ ਮਸਲੇ ਲਟਕੇ ਪਏ ਹਨ। ਪਿਛਲੇ ਸਮੇਂ ਦੌਰਾਨ ਬੋਰਡ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਸਾਂਝੇ ਮਸਲਿਆਂ ਦੇ ਹੱਲ ਵਾਸਤੇ 
ਮੰਗ-ਪੱਤਰ ਅਤੇ 21 ਨਵੰਬਰ ਨੂੰ ਹੈੱਡ ਆਫਿਸ ਪਟਿਆਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਸਮੇਂ ਦੌਰਾਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੈਲੀ ਨੂੰ ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਮੈਂਬਰ ਜੁਆਇੰਟ ਫੋਰਮ ਨੇ ਸੰਬੋਧਨ ਕੀਤਾ। 

PunjabKesari
ਹੋਰਨਾਂ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਵਿਜੇ ਕੁਮਾਰ, ਇੰਪਲਾਈਜ਼ ਫੈੱਡਰੇਸ਼ਨ (ਪਹਿਲਵਾਨ ਗਰੁੱਪ) ਵੱਲੋਂ ਸ਼੍ਰੀ ਰਾਮ ਸ਼ਰਨ ਮੰਡਲ ਪ੍ਰਧਾਨ, ਨਰਜੀਤ ਸਿੰਘ, ਸੁਰਿੰਦਰ ਸਿੰਘ ਠਾਕੁਰ, ਅੰਮ੍ਰਿਤਪਾਲ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ,  ਸੁਰਜੀਤ ਸਿੰਘ ਗੜ੍ਹਦੀਵਾਲਾ, ਸੁੱਖਾ ਸਿੰਘ, ਪਨਵ ਕੁਮਾਰ, ਸ਼ਿੰਗਾਰਾ ਸਿੰਘ ਘੋਗਰਾ, ਲਖਵਿੰਦਰ ਸਿੰਘ ਮਿਆਣੀ, ਟੈਕਨੀਕਲ ਯੂਨੀਅਨ ਦੇ ਹੁਸ਼ਿਆਰ ਸਿੰਘ, ਪ੍ਰਦੁੱਮਣ ਸਿੰਘ, ਰਾਜ ਕੁਮਾਰ, ਭਾਰਤੀ ਮਜ਼ਦੂਰ ਸੰਘ ਵੱਲੋਂ ਸੋਹਨ ਸਿੰਘ ਅਤੇ ਰੂਪ ਲਾਲ, ਫੈੱਡਰੇਸ਼ਨ ਭਾਰਦਵਾਜ ਗਰੁੱਪ ਦੇ ਨਰਿੰਦਰ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਮੁਲਾਜ਼ਮ ਆਗੂਆਂ ਨੇ ਸੰਬੋਧਨ ਕੀਤਾ।


Related News