ਅੰਮ੍ਰਿਤਸਰ : ਹੋਟਲ ਦੀ ਬਿਲਡਿੰਗ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ (ਵੀਡੀਓ)

Saturday, Jun 25, 2022 - 11:40 PM (IST)

ਅੰਮ੍ਰਿਤਸਰ  : ਹੋਟਲ ਦੀ ਬਿਲਡਿੰਗ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ (ਵੀਡੀਓ)

ਅੰਮ੍ਰਿਤਸਰ (ਸਾਗਰ, ਰਮਨ)-ਕਚਹਿਰੀ ਰੋਡ ’ਤੇ ਸਥਿਤ ਹੋਟਲ ਪੰਨੂ ਇੰਟਰਨੈਸ਼ਨਲ ’ਚ ਦੇਰ ਰਾਤ ਭਿਆਨਕ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਹੀ ਧੂੰਆਂ ਹੋ ਗਿਆ ਅਤੇ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਲੋਕ ਜਾਨ ਬਚਾ ਕੇ ਬਾਹਰ ਭੱਜਦੇ ਨਜ਼ਰ ਆਏ। ਮੌਕੇ ’ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਕਾਰਨ ਢਾਬ ਬਸਤੀ ਰਾਮ ਸੇਵਾ ਸੋਸਾਇਟੀ ਅਤੇ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਅਤੇ ਉਨ੍ਹਾਂ ਨੇ ਕਾਫੀ ਮਿਹਨਤ ਕਰ ਕੇ ਅੱਗ ’ਤੇ ਕਾਬੂ ਪਾਇਆ।

ਇਹ ਵੀ ਪੜ੍ਹੋ : ਅਕਾਸਾ ਏਅਰ ਅਗਲੇ ਮਹੀਨੇ ਭਰੇਗੀ ਉਡਾਣ, ਛੇਤੀ ਸ਼ੁਰੂ ਹੋਵੇਗੀ ਟੈਸਟਿੰਗ

ਇਸ ਦੇ ਨਾਲ ਹੀ ਸਥਾਨਕ ਆਗੂਆਂ ਦੇ ਨਾਲ ਸਬੰਧਤ ਥਾਣੇ ਦੇ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ | ਅੱਗ ਲੱਗਣ ਦੇ ਕਾਰਨਾਂ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ, ਅੱਗ ਅਚਾਨਕ ਇਸ ਤਰ੍ਹਾਂ ਫੈਲ ਗਈ ਕਿ ਹੋਟਲ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ’ਚ ਲੱਗੇ ਹੋਏ ਸਨ। ਇਕ ਕਾਰ ਵੀ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ ਤੀਸਰੇ ਦਿਨ ਵੀ ਜਾਰੀ ਰਹੀਂ ਰੇਲ ਕਰਮਚਾਰੀਆਂ ਦੀ ਹੜਤਾਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News