ਬੱਸ-ਕਾਰ ਦੀ ਟੱਕਰ ’ਚ ਸਿਹਤ ਕਰਮਚਾਰੀ ਦੀ ਮੌਤ

Friday, Jul 29, 2022 - 06:18 PM (IST)

ਬੱਸ-ਕਾਰ ਦੀ ਟੱਕਰ ’ਚ ਸਿਹਤ ਕਰਮਚਾਰੀ ਦੀ ਮੌਤ

ਝਬਾਲ (ਨਰਿੰਦਰ) : ਝਬਾਲ-ਅਟਾਰੀ ਰੋਡ ’ਤੇ ਪਿੰਡ ਗੰਡੀਵਿੰਡ ਨੇੜੇ ਹੋਈ ਬੱਸ ਅਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ਵਿਚ ਕਾਰ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਰਸਾਲ ਸਿੰਘ ਪੁੱਤਰ ਮੋਹਨ ਸਿੰਘ, ਜੋ ਸਰਾਏ ਅਮਾਨਤ ਖਾਂ ਦਾ ਰਹਿਣ ਵਾਲਾ ਸੀ ਅਤੇ ਸਿਹਤ ਵਿਭਾਗ ਵਿਚ ਚੋਹਲਾ ਸਾਹਿਬ ਵਿਖੇ ਨੌਕਰੀ ਕਰਦਾ ਸੀ ਅੱਜ ਡਿਊਟੀ ਤੋਂ ਆਪਣੀ ਆਈ-20 ਕਾਰ ਵਿਚ ਪਿੰਡ ਸਰਾਏ ਅਮਾਨਤ ਖਾਂ ਨੂੰ ਜਾ ਰਿਹਾ ਸੀ ਕਿ ਗੰਡੀਵਿੰਡ ਨੇੜੇ ਸਾਹਮਣੇ ਤੋਂ ਆ ਰਹੀ ਬੱਸ ਨਾਲ ਸਿੱਧੀ ਟੱਕਰ ਹੋ ਗਈ।

ਇਸ ਹਾਦਸੇ ਵਿਚ ਕਾਰ ਚਾਲਕ ਰਸਾਲ ਸਿੰਘ, ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਨੂੰ ਲੋਕਾਂ ਨੇ ਹਾਦਸਾ ਹੋਈ ਕਾਰ ਵਿਚੋਂ ਕੱਢ ਕੇ ਝਬਾਲ ਵਿਖੇ ਪ੍ਰਾਈਵੇਟ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਅਤੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News