ਪੰਜਾਬ ਦੇ ਮਹੱਤਵਪੂਰਨ ਮਸਲਿਆਂ ਨੂੰ ਲੈ ਕੇ ਅੱਜ ਲੁਧਿਆਣਾ ’ਚ ਹੋਵੇਗੀ ‘ਮਹਾ-ਬਹਿਸ’

11/01/2023 8:50:49 AM

ਜਲੰਧਰ (ਧਵਨ)– ਪੰਜਾਬ ਦਿਵਸ ਦੇ ਮੌਕੇ ’ਤੇ 1 ਨਵੰਬਰ ਵੀਰਵਾਰ ਨੂੰ ਲੁਧਿਆਣਾ ’ਚ ਹੋਣ ਜਾ ਰਹੀ ਮਹਾ-ਬਹਿਸ ਨੂੰ ਲੈ ਕੇ ਸਿਆਸੀ ਮਾਹੌਲ ਭਖ ਗਿਆ ਹੈ ਅਤੇ ਇਸ ’ਚ ਐੱਸ. ਵਾਈ ਐੱਲ. ਸਮੇਤ ਪੰਜਾਬ ਦੇ ਮਸਲਿਆਂ ’ਤੇ ਚਰਚਾ ਹੋਵੇਗੀ। ਮਹਾ-ਬਹਿਸ ’ਚ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਬੁਲਾਰੇ ਹੋਣਗੇ ਅਤੇ ਉਹ ਆਪਣੇ ਤਿੱਖੇ ਭਾਸ਼ਣ ’ਚ ਵਿਰੋਧੀ ਧਿਰ ਦੇ ਕਈ ਨੇਤਾਵਾਂ ਦੇ ਕਾਲੇ ਚਿੱਠੇ ਖੋਲ੍ਹ ਸਕਦੇ ਹਨ ਕਿਉਂਕਿ ਉਹ ਵਿਰੋਧੀ ਪਾਰਟੀਆਂ ਨੂੰ ਵਾਰ-ਵਾਰ ਚੁਣੌਤੀਆਂ ਦੇ ਰਹੇ ਹਨ ਕਿ ਉਹ ਇਸ ਮਹਾ-ਬਹਿਸ ’ਚ ਹਿੱਸਾ ਲੈਣ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਹਾ-ਬਹਿਸ ਦੌਰਾਨ ਪੰਜਾਬ ’ਚ ਫੈਲੇ ਨਸ਼ਿਆਂ, ਗੈਂਗਸਟਰਾਂ ਨੂੰ ਪਨਾਹ ਦੇਣ, ਸੂਬੇ ’ਚ ਫੈਲੀ ਬੇਰੋਜ਼ਗਾਰੀ, ਪੰਜਾਬ ਦੇ ਪਾਣੀਆਂ ਦੇ ਮਸਲੇ, ਚੰਡੀਗੜ੍ਹ ਤੇ ਕਈ ਹੋਰ ਮਾਮਲਿਆਂ ’ਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਕਰਾਰੇ ਹੱਥੀਂ ਲਿਆ ਜਾਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਲਈ ਖ਼ੁਸ਼ਖ਼ਬਰੀ, ਹੁਣ ਬਿਨਾਂ ਵੀਜ਼ਾ ਕਰ ਸਕਣਗੇ ਇਸ ਦੇਸ਼ ਦੀ ਯਾਤਰਾ

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਇਸ ’ਚ ਹਿੱਸਾ ਲੈਣ ਬਾਰੇ ਪਹਿਲਾਂ ਹੀ ਹਾਂ ਕਹਿ ਚੁੱਕੇ ਹਨ। ਹੁਣ ਇਹ ਦੇਖਣਾ ਬਾਕੀ ਹੈ ਕਿ ਅਕਾਲੀ ਦਲ ਤੇ ਕਾਂਗਰਸ ਵਲੋਂ ਮਹਾ-ਬਹਿਸ ’ਚ ਹਿੱਸਾ ਲੈਣ ਲਈ ਕੌਣ-ਕੌਣ ਅੱਗੇ ਆਉਂਦਾ ਹੈ ਜਾਂ ਫਿਰ ਉਹ ਇਸ ’ਚ ਸ਼ਾਮਲ ਹੀ ਨਹੀਂ ਹੁੰਦੇ ਹਨ। ਮਹਾ-ਬਹਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਵਲੋਂ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਮੁੱਖ ਮੰਤਰੀ ਇਸ ’ਚ ਅੰਕੜਿਆਂ ਸਮੇਤ ਵਿਰੋਧੀ ਧਿਰ ਨੂੰ ਜਵਾਬ ਦੇਣ ਦੀ ਯੋਜਨਾ ਬਣਾਈ ਬੈਠੇ ਹਨ। ਉਹ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਦੇ ਦੌਰ ’ਚ ਹੋਏ ਘਪਲਿਆਂ ਨੂੰ ਲੈ ਕੇ ਵੀ ਆਪਣੇ ਨਿਸ਼ਾਨੇ ’ਤੇ ਲੈ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News