ਪੁਰਤਗਾਲ ਤੋਂ ਪਰਤਿਆ ਭਗੌੜਾ ਦਿੱਲੀ ਏਅਰਪੋਰਟ ਵਿਖੇ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

Saturday, Apr 08, 2023 - 09:31 PM (IST)

ਜਲੰਧਰ (ਵਰੁਣ) : ਪੁਰਤਗਾਲ ਤੋਂ ਮੁੜੇ ਇਕ ਭਗੌੜੇ ਮੁਲਜ਼ਮ ਨੂੰ ਦਿੱਲੀ ਏਅਰਪੋਰਟ ਦੀ ਸਕਿਓਰਿਟੀ ਅਥਾਰਟੀ ਨੇ ਗ੍ਰਿਫ਼ਤਾਰ ਕਰ ਲਿਆ। ਸਕਿਓਰਿਟੀ ਅਥਾਰਟੀ ਨੇ ਇਸਦੀ ਸੂਚਨਾ ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਲੰਧਰ ਪਰਤ ਆਈ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਦੀਪ ਰਾਮ ਪੁੱਤਰ ਦੌਲਤ ਰਾਮ ਨਿਵਾਸੀ ਬੇਅੰਤ ਨਗਰ, ਰਾਮਾ ਮੰਡੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੁਲਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼, ਚੋਰੀ ਦੇ 12 ਮੋਟਰਸਾਈਕਲ, 10 ਤੋਲੇ ਸੋਨਾ ਤੇ ਨਸ਼ੇ ਸਣੇ 3 ਕਾਬੂ

ਥਾਣਾ ਨਵੀਂ ਬਾਰਾਦਰੀ ਦੇ ਏ. ਐੱਸ. ਆਈ. ਸੁਖਦੀਪ ਸਿੰਘ ਨੇ ਦੱਸਿਆ ਕਿ ਗੁਰਦੀਪ ਰਾਮ ਖ਼ਿਲਾਫ਼ 1 ਦਸੰਬਰ 2022 ਨੂੰ 174-ਏ ਦਾ ਕੇਸ ਦਰਜ ਹੋਇਆ ਸੀ। ਇਸ ਤੋਂ ਪਹਿਲਾਂ ਉਹ 2019 ਨੂੰ ਮਾਣਯੋਗ ਅਦਾਲਤ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਉਹ ਵਿਦੇਸ਼ ਭੱਜ ਗਿਆ ਸੀ, ਜਿਸ ਖ਼ਿਲਾਫ਼ ਐੱਲ. ਓ. ਸੀ. ਵੀ ਜਾਰੀ ਕਰ ਦਿੱਤਾ ਗਿਆ ਸੀ। ਕਾਫ਼ੀ ਸਮੇਂ ਤੋਂ ਉਹ ਪੁਰਤਗਾਲ ਵਿੱਚ ਰਹਿ ਰਿਹਾ ਸੀ ਅਤੇ ਉਥੇ ਪੱਕਾ ਵੀ ਹੋ ਗਿਆ ਸੀ, ਜਿਉਂ ਹੀ ਗੁਰਦੀਪ ਰਾਮ ਵਾਪਸ ਭਾਰਤ ਆਇਆ ਤਾਂ ਐੱਲ. ਓ. ਸੀ. ਜਾਰੀ ਹੋਣ ਕਾਰਨ ਉਸ ਨੂੰ ਦਿੱਲੀ ਏਅਰਪੋਰਟ ’ਤੇ ਰੋਕ ਲਿਆ ਗਿਆ ਅਤੇ ਜਲੰਧਰ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: 10 ਥਾਣਿਆਂ ਨੂੰ ਮਿਲੇ ਨਵੇਂ ਐੱਸ.ਐੱਚ.ਓ

ਪੁਲਸ ਹੁਣ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰੇਗੀ। ਗੁਰਦੀਪ ਰਾਮ ਖ਼ਿਲਾਫ਼ ਉਸਦੀ ਪਤਨੀ ਨੇ ਅਦਾਲਤ ਵਿੱਚ ਦਾਜ ਲਈ ਤੰਗ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਲੈ ਕੇ ਉਸ ਖ਼ਿਲਾਫ਼ ਇਹ ਸਾਰੀ ਕਾਰਵਾਈ ਹੋਈ। ਉਹ ਮਾਣਯੋਗ ਅਦਾਲਤ ਵਿਚ ਵੀ ਪੇਸ਼ ਨਹੀਂ ਹੋਇਆ ਸੀ।


Mandeep Singh

Content Editor

Related News