ਨਾੜ ਨੂੰ ਲੱਗੀ ਅੱਗ ਕਾਰਨ ਕਬਾੜੀਏ ਦੀ ਦੁਕਾਨ ਨੂੰ ਲੱਗੀ ਅੱਗ, ਲੱਖ ਰੁਪਏ ਦਾ ਹੋਇਆ ਨੁਕਸਾਨ

Wednesday, May 06, 2020 - 06:15 PM (IST)

ਨਾੜ ਨੂੰ ਲੱਗੀ ਅੱਗ ਕਾਰਨ ਕਬਾੜੀਏ ਦੀ ਦੁਕਾਨ ਨੂੰ ਲੱਗੀ ਅੱਗ, ਲੱਖ ਰੁਪਏ ਦਾ ਹੋਇਆ ਨੁਕਸਾਨ

ਟਾਂਡਾ ਉੜਮੁੜ (ਵਰਿੰਦਰ ਪੰਡਿਤ ,ਕੁਲਦੀਸ਼, ਜਸਵਿੰਦਰ ) -  ਅੱਜ ਦੁਪਹਿਰ ਪਿੰਡ ਤਲਵੰਡੀ ਡੱਡੀਆਂ ਨਜ਼ਦੀਕ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਪਿੰਡ ਦੇ ਬਾਹਰ ਪੈਂਦੀ ਕਬਾੜੀਏ ਦੀ ਦੁਕਾਨ ਤੱਕ ਪਹੁੰਚ ਗਈ | ਜਿਸ ਕਾਰਨ ਲਗਭਗ 1 ਲੱਖ ਰੁਪਏ ਦਾ ਕਬਾੜ ਦਾ ਸਮਾਨ ਨਸ਼ਟ ਹੋ ਗਿਆ | ਜਾਣਕਾਰੀ ਅਨੁਸਾਰ ਅੱਜ ਜਹੂਰਾ, ਜੈਦਾ, ਤਲਵੰਡੀ ਡੱਡੀਆਂ ਆਦਿ ਪਿੰਡਾਂ ਵਿਚ ਖੇਤਾਂ ਵਿਚ ਨਾੜ ਨੂੰ ਲੱਗੀ ਅੱਗ ਕਾਰਨ ਲਗਭਗ 150  ਏਕੜ ਨਾੜ ਨਸ਼ਟ ਹੋ ਗਿਆ | ਇਸ ਅੱਗ ਨੇ ਪਿੰਡ ਤਲਵੰਡੀ ਡੱਡੀਆਂ ਵਿੱਚ ਸਥਿਤ ਤਰੇਸਮ ਪੁੱਤਰ ਸ਼ਿੰਦਾ ਨਿਵਾਸੀ ਚੋਗਾਵਾਂ (ਬੇਗੋਵਾਲ) ਦੀ ਕਰਫਿਊ ਕਾਰਨ ਬੰਦ ਪਈ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚ ਕੇ ਤਰਸੇਮ ਨੇ ਲੋਕਾਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਪ੍ਰੰਤੂ ਉਸ ਸਮੇ ਤੱਕ ਉਸਦਾ ਕਾਫੀ ਨੁਕਸਾਨ ਹੋ ਗਿਆ ਸੀ | ਬੇਟ ਇਲਾਕੇ ਵਿਚ ਕਿਸਾਨਾਂ ਵੱਲੋ ਖੁਦ ਖੇਤ ਵਿਚ ਨਾੜ ਨੂੰ ਟਿਕਾਣੇ ਲਗਾਉਣ ਲਈ ਲਾਈ ਜਾ ਰਹੀ ਅੱਗ ਵਾਤਾਵਰਨ ਦੇ ਨੁਕਸਾਨ ਦੇ ਨਾਲ ਨਾਲ ਹਾਦਸਿਆਂ ਦਾ ਕਾਰਨ ਬਣ ਰਹੀ ਹੈ | 

PunjabKesari

PunjabKesari


author

Harinder Kaur

Content Editor

Related News