ਬਿਜਲੀ ਸਰਕਟ ਸ਼ਾਟ ਕਾਰਨ ਕੰਪਿਊਟਰ ਦੀ ਦੁਕਾਨ ’ਚ ਅੱਗ ਲੱਗੀ
Monday, Dec 05, 2022 - 08:22 PM (IST)

ਮੱਲਾਂਵਾਲਾ (ਜਸਪਾਲ ਸੰਧੂ) : ਅੱਜ ਤੜਕੇ ਮੱਲਾਂਵਾਲਾ ਕਾਮਲਵਾਲਾ ਰੋਡ ’ਤੇ ਸਥਿਤ ਬਾਬਾ ਕੰਪਿਊਟਰ ਹੱਟ ਦੀ ਦੁਕਾਨ ’ਚ ਅੱਗ ਲੱਗਣ ਕਾਰਨ ਦੁਕਾਨ ’ਚ ਪਿਆ ਸਾਰਾ ਸਮਾਨ ਸੜ ਗਿਆ। ਬਾਬਾ ਕੰਪਿਊਟਰ ਹੱਟ, ਬਾਬਾ ਕੰਪਿਊਟਰ ਐਜ਼ੂਕੇਸ਼ਨ ਹਾਰਡਵੇਅਰ ਐਂਡ ਕੰਪਿਊਟਰ ਸੈਂਟਰ ਦੇ ਮਾਲਕ ਨਛੱਤਰ ਸਿੰਘ ਪੁੱਤਰ ਵਿਰਸਾ ਸਿੰਘ ਨੇ ਥਾਣਾ ਮੱਲਾਂਵਾਲਾ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਬੀਤੀ ਰਾਤ ਉਹ ਆਪਣੀ ਦੁਕਾਨ ਰੋਜ਼ਾਨਾਂ ਦੀ ਤਰ੍ਹਾਂ ਬੰਦ ਕਰ ਕੇ ਘਰ ਗਿਆ ਸੀ ਕਿ ਅੱਜ ਤੜਕੇ 4 ਵਜੇ ਪਤਾ ਲੱਗਿਆ ਕਿ ਉਸ ਦੀ ਦੁਕਾਨ ’ਚ ਸਰਕਟ ਸ਼ਾਟ ਹੋਣ ਕਾਰਨ ਅੱਗ ਲੱਗੀ ਹੋਈ।
ਨਛੱਤਰ ਸਿੰਘ ਨੇ ਅੱਗੇ ਦੱਸਿਆ ਹੈ ਕਿ ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਦੁਕਾਨ ’ਚ ਅੱਗ ਫੈਲੀ ਹੋਈ ਸੀ ਅਤੇ ਅਸੀਂ ਫਾਇਰ ਬ੍ਰਿਗੇਡ ਨੂੰ ਟੈਲੀਫੋਨ ਕੀਤਾ ਅਤੇ ਤਕਰੀਬਨ 6:15 ਵਜੇ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ’ਤੇ ਕਾਬੂ ਪਿਆ|
ਦੁਕਾਨ ਮਾਲਕ ਨੇ ਅੱਗੇ ਦੱਸਿਆ ਹੈ ਕਿ ਅੱਗ ਲੱਗਣ ਨਾਲ ਦੁਕਾਨ ’ਚ ਪਏ ਉਸ ਦੇ 15 ਲੈਬ ਕੰਪਿਊਟਰ ਸੈਟ ਨਿੱਜੀ, 2 ਲੈਪਟੋਪ ਨਿੱਜੀ, 2 ਕੰਪਿਊਟਰ ਨਿੱਜੀ, ਰਿਪੈਅਰਿੰਗ ਲਈ ਆਏ ਤਕਰੀਬਨ 25 ਸੀ.ਪੀ.ਯੂ. ਅਤੇ ਲੈਪਟੋਪ, ਇੰਟਰਨੈਟ ਸਰਵਿਸ ਦਾ ਕੰਪਲੀਟ ਸਰਵਰ ਸੈਟਅਪ, 2 ਬੈਂਟਰੇ, 2 ਇੰਨਵਰਟਰ, ਏ.ਸੀ., 5 ਪੱਖੇ, ਵਾਟਰ ਮਸ਼ੀਨ, ਕੰਪਲੀਟ ਫਰਨੀਚਰ ਕਾਂਉਟਰ ਅਤੇ ਇਸ ਤੋਂ ਇਲਾਵਾ ਕੰਪਿਊਟਰ ਪਾਰਟਸ ਅੱਗ ਦੀ ਲਪੇਟ ’ਚ ਆ ਕੇ ਸੜ ਗਿਆ| ਭਰੇ ਮਨ ਨਾਲ ਨਛੱਤਰ ਸਿੰਘ ਦਾ ਕਹਿਣਾ ਹੈ ਕਿ ਮੇਰਾ ਅੱਗ ਨਾਲ ਤਕਰੀਬਨ ਸਵਾ ਕਰੋੜ ਦਾ ਨੁਕਸਾਨ ਹੋ ਗਿਆ ਹੈ|