ਪੈਰ ''ਤੇ ਮੋਟਰਸਾਈਕਲ ਚੜ੍ਹਾਉਣ ''ਤੇ ਛਿੜਿਆ ਵਿਵਾਦ, ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

06/07/2024 6:27:50 PM

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਇਲਾਕਾ ਗੁਰਬਖਸ਼ ਨਗਰ ਵਿੱਚ ਦੇਰ ਰਾਤ ਹੋਏ ਝਗੜੇ ਦੌਰਾਨ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਦੀਪਕ ਕੁਮਾਰ ਜੋ ਕਿ ਕਾਰਪੈਂਟਰ ਦਾ ਕੰਮ ਕਰਦਾ ਸੀ ਉਹ ਰਾਤ ਨੂੰ ਆਪਣੇ ਚਾਚੇ ਦੇ ਮੁੰਡੇ ਨੂੰ ਗਲੀ ਦੇ ਬਾਹਰ ਛੱਡਣ ਦੇ ਲਈ ਗਿਆ ਕਿ ਇੰਨੀ ਦੇਰ 'ਚ  ਉਨ੍ਹਾਂ ਗੁਆਂਢੀ ਜਤਿਨ ਮੋਟਰਸਾਈਕਲ 'ਤੇ ਆ ਰਿਹਾ ਸੀ ਤਾਂ ਉਹਨੇ ਆਪਣਾ ਮੋਟਰਸਾਈਕਲ ਦੀਪਕ ਦੇ ਪੈਰ 'ਤੇ ਚੜਾ ਦਿੱਤਾ।  ਜਦੋਂ ਦੀਪਕ ਨੇ ਉਸ ਨੂੰ  ਪੁੱਛਿਆ ਕਿ ਤੁਸੀਂ ਗਲਤ ਸਾਈਡ ਤੋਂ ਆ ਕੇ ਮੇਰੇ ਪੈਰ 'ਤੇ ਮੋਟਰਸਾਈਕਲ ਕਿਉਂ ਚੜਾਇਆ । ਇਸ ਕਹਿਣ 'ਤੇ ਹੀ ਜਤਿਨ ਨੇ ਮੋਟਰਸਾਈਕਲ ਤੋਂ ਉਤਰ ਕੇ  ਦੀਪਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।  ਇਸ ਦੇ ਨਾਲ ਹੀ ਜਤਿਨ ਦੇ ਪਰਿਵਾਰਿਕ ਮੈਂਬਰ ਵੀ ਆ ਗਏ ਤੇ ਉਨ੍ਹਾਂ ਨੇ ਵੀ ਦੀਪਕ ਕੁਮਾਰ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸਦੇ ਢਿੱਡ ਵਿੱਚ ਕੋਈ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਜਿਸਦੇ ਚਲਦੇ ਦੀਪਕ ਕੁਮਾਰ ਦੀ ਮੌਤ ਹੋ ਗਈ, ਇਸ ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ।

PunjabKesari

ਇਹ ਵੀ ਪੜ੍ਹੋ- ਨਾਬਾਲਗ ਕੁੜੀ ਨੂੰ ਜ਼ਰੂਰੀ ਗੱਲ ਕਰਨ ਬਹਾਨੇ ਕੀਤਾ ਅਗਵਾ, ਬਾਅਦ 'ਚ ਉਹ ਹੋਇਆ, ਜੋ ਸੋਚਿਆ ਵੀ ਨਾ ਸੀ

ਉਥੇ ਹੀ ਏ. ਸੀ. ਪੀ. ਸੁਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਰ ਰਾਤ ਗੁਰਬਖਸ਼ ਨਗਰ ਇਲਾਕੇ ਦੇ ਗਲੀ ਨੰਬਰ ਤਿੰਨ ਵਿੱਚ ਮੋਟਰਸਾਈਕਲ ਨੂੰ ਲੈ ਕੇ ਇੱਕ ਝਗੜਾ ਹੋਇਆ ਸੀ ਜਿਸ 'ਚ ਦੀਪਕ ਕੁਮਾਰ ਦੀ ਮੌਤ ਹੋ ਗਈ ਹੈ। ਪੁਲਸ  ਨੇ ਦੱਸਿਆ ਦੋਸ਼ੀ ਜਤੀਨ ਕੁਮਾਰ ਅਤੇ ਉਸਦੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਉਹ ਘਰੋਂ ਫਰਾਰ ਹਨ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪਠਾਨਕੋਟ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਆਟੋ ਚਾਲਕ ਦਾ ਕਤਲ, ਘਟਨਾ cctv 'ਚ ਕੈਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News