ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

Saturday, Aug 26, 2023 - 04:10 PM (IST)

ਜਲੰਧਰ: ਆਨਲਾਈਨ ਨੂਡਲਜ਼ ਮੰਗਵਾ ਕੇ ਖਾਣ ਵਾਲੇ ਹੋ ਜਾਣ ਸਾਵਧਾਨ, ਹੁਣ ਨਿਕਲਿਆ ਮਰਿਆ ਹੋਇਆ ਚੂਹਾ

ਜਲੰਧਰ (ਸੋਨੂੰ)- ਜੇਕਰ ਤੁਸੀਂ ਵੀ ਬਾਹਰੋਂ ਖਾਣ-ਪੀਣ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਤਾਂ ਥੋੜ੍ਹ ਸਾਵਧਾਨ ਹੋ ਜਾਓ। ਦਰਅਸਲ ਜਲੰਧਰ ਸ਼ਹਿਰ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਅਜੀਬੋ-ਗਰੀਬ ਚੀਜ਼ਾਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਨਾਨ ਅਤੇ ਛੋਲਿਆਂ ਦੀ ਸਬਜ਼ੀ ਤੋਂ ਸੁੰਡੀਆਂ ਨਿਕਲੀਆਂ ਸਨ। ਇਸ ਤੋਂ ਬਾਅਦ ਚੌਮਿਨ (ਨੂਡਲਜ਼) ਵਿੱਚ ਇੱਕ ਬਿੱਛੂ ਮਿਲਿਆ ਸੀ। ਹੁਣ ਨੂਡਲਜ਼ 'ਚੋਂ ਚੂਹਾ ਨਿਕਲਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਸ਼ਹਿਰ ਦੇ ਮਾਤਾ ਰਾਣੀ ਚੌਕ ਸਥਿਤ ਮਾਡਲ ਹਾਊਸ ਰੋਡ ਦਾ ਹੈ। ਜਲੰਧਰ ਦੇ ਮਾਤਾ ਰਾਣੀ ਚੌਂਕ ਸਥਿਤ ਮਾਡਲ ਹਾਊਸ ਰੋਡ 'ਤੇ ਸਥਿਤ ਖੰਨਾ ਫਾਸਟ ਫੂਡ ਦੇ ਨੂਡਲਜ਼ 'ਚ ਮਰਿਆ ਹੋਇਆ ਚੂਹਾ ਮਿਲਿਆ ਹੈ। 

PunjabKesari

ਮਾਡਲ ਹਾਊਸ ਸਥਿਤ ਮਾਤਾ ਰਾਣੀ ਚੌਂਕ ਨੇੜੇ ਰਹਿਣ ਵਾਲੇ ਨਵੀਨ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਨ੍ਹਾਂ ਦੇ ਵੱਡੇ ਭਰਾ ਦਾ ਜਨਮ ਦਿਨ ਸੀ। ਕੇਕ ਕੱਟਣ ਤੋਂ ਬਾਅਦ ਉਨ੍ਹਾਂ ਨੇ ਘਰ ਬੈਠੇ ਖੰਨਾ ਫਾਸਟ ਫੂਡ ਤੋਂ ਨੂਡਲਜ਼ ਆਰਡਰ ਕਰ ਦਿੱਤੇ। ਜਦੋਂ ਨੂਡਲਜ਼ ਪਲੇਟਾਂ ਵਿੱਚ ਪਾ ਕੇ ਖਾ ਰਹੇ ਸਨ ਤਾਂ ਅਚਾਨਕ ਇਕ ਚੂਹੇ ਦਾ ਬੱਚਾ ਵਿਖਾਈ ਦਿੱਤਾ। ਉਨ੍ਹਾਂ ਦੀ ਭਰਜਾਈ ਨੇ ਘਰ ਵਿਚ ਕੁਝ ਨੂਡਲਜ਼ ਖਾ ਲਏ ਸਨ। ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਨੂਡਲਜ਼ ਵਿਚ ਚੂਹਾ ਹੈ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 

 

PunjabKesari

ਇਹ ਵੀ ਪੜ੍ਹੋ- ਮਾਂ-ਪੁੱਤ ਦਾ ਕਾਰਾ ਕਰੇਗਾ ਹੈਰਾਨ, ਇੰਝ ਚਲਾਉਂਦੇ ਰਹੇ ਜਲੰਧਰ ਵਿਚ ਕਾਲਾ ਕਾਰੋਬਾਰ

ਮਾਤਾ ਰਾਣੀ ਚੌਂਕ ਨੇੜੇ ਮਾਡਲ ਹਾਊਸ ਰੋਡ ’ਤੇ ਜਿਸ ਦੁਕਾਨ ਤੋਂ ਨੂਡਲਜ਼ ਮੰਗਵਾਏ ਸਨ, ਨਵੀਨ ਨੂਡਲਜ਼ ਲੈ ਕੇ ਦੁਕਾਨਦਾਰ ਕੋਲ ਪਹੁੰਚ ਗਿਆ। ਪਹਿਲਾਂ ਤਾਂ ਦੁਕਾਨਦਾਰ ਨੇ ਆਪਣੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ ਅਤੇ ਇਹ ਮੰਨਣ ਨੂੰ ਵੀ ਤਿਆਰ ਨਹੀਂ ਸੀ ਕਿ ਉਸ ਨੇ ਇਥੋਂ ਜੋ ਨੂਡਲਜ਼ ਲਏ ਸਨ, ਉਸ 'ਚੋਂ ਚੂਹਾ ਨਿਕਲਿਆ ਹੈ। ਨੌਜਵਾਨ ਨੇ ਜਦੋਂ ਸਾਰੀ ਵੀਡੀਓ ਵਿਖਾਈ ਤਾਂ ਦੁਕਾਨਦਾਰ ਮੰਨ ਗਿਆ।

PunjabKesari

ਦੁਕਾਨਦਾਰ ਨੇ ਕਿਹਾ ਕਿ ਸ਼ਾਇਦ ਗਲਤੀ ਨਾਲ ਕੋਈ ਚੂਹੇ ਦਾ ਬੱਚਾ ਆ ਗਿਆ ਹੋਵੇ। ਇਸ ਤੋਂ ਬਾਅਦ ਦੁਕਾਨਦਾਰ ਨੇ ਮਾਮਲਾ ਠੰਡਾ ਕਰਨ ਲਈ ਨਵੀਨ ਨੂੰ ਕਿਹਾ ਕਿ ਜਿਹੜੇ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੂਡਲਜ਼ ਖਾਣ ਮਗਰੋਂ ਬੀਮਾਰ ਹੋਏ ਹਨ, ਉਹ ਉਨ੍ਹਾਂ ਦੇ ਇਲਾਜ ਦਾ ਸਾਰਾ ਖ਼ਰਚਾ ਚੁੱਕਣਗੇ। ਜਦੋਂ ਮੀਡੀਆ ਕਰਮੀਆਂ ਨੇ ਦੁਕਾਨਦਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਿਨਾਂ ਕੋਈ ਜਵਾਬ ਦਿੱਤੇ ਮੌਕੇ ਤੋਂ ਗਾਇਬ ਹੋ ਗਿਆ।

ਇਹ ਵੀ ਪੜ੍ਹੋ- ਜਲੰਧਰ: ਸੁਸਾਈਡ ਨੋਟ ਲਿਖ ਲਾਪਤਾ ਹੋਇਆ ਵਿਅਕਤੀ, ਜਦ ਪਰਿਵਾਰ ਨੇ ਵੇਖਿਆ ਤਾਂ ਪੜ੍ਹ ਕੇ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News