ਸ਼ਮਸ਼ਾਨਘਾਟ ''ਚੋਂ ਤੜਕੇ ਹੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

Saturday, Jul 27, 2024 - 12:11 PM (IST)

ਸ਼ਮਸ਼ਾਨਘਾਟ ''ਚੋਂ ਤੜਕੇ ਹੀ ਦਰੱਖ਼ਤ ਨਾਲ ਲਟਕਦੀ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਖ਼ਦਸ਼ਾ

ਗੋਰਾਇਆ (ਮੁਨੀਸ਼ ਬਾਵਾ)-ਵਿਧਾਨ ਸਭਾ ਹਲਕਾ ਫਿਲੌਰ ਦੇ ਪਿੰਡ ਪਾਸਲਾ ਦੰਦੂਵਾਲ ਦੇ ਸਾਂਝੇ ਸ਼ਮਸ਼ਾਨਘਾਟ ਵਿਖੇ ਅੱਜ ਤੜਕੇ ਇਕ ਰੁੱਖ ਨਾਲ ਲਟਕੀ ਹੋਈ ਵਿਅਕਤੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਇਸ ਨੂੰ ਸੁਸਾਈਡ ਦੱਸ ਰਹੀ ਹੈ ਜਦਕਿ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਗਾਉਂਦੇ ਹੋਏ ਪੁਲਸ ਦੀ ਕਾਰਵਾਈ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ। 

ਮ੍ਰਿਤਕ ਦੀ ਪਛਾਣ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਪਾਸਲਾ ਵਜੋਂ ਕੀਤੀ ਗਈ ਹੈ। ਉਧਰ ਪਿੰਡ ਵਾਸੀ ਪੁਲਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਨਜ਼ਰ ਆਏ, ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਰੁੱਖ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਈਡ ਨੋਟ ਪੁਲਸ ਦੱਸ ਰਹੀ ਹੈ, ਉਹ ਉਨ੍ਹਾਂ ਨੇ ਪਰਿਵਾਰ ਨੂੰ ਨਹੀਂ ਵਿਖਾਇਆ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕਤਲ ਦਾ ਮਾਮਲਾ ਹੋ ਸਕਦਾ ਹੈ। ਪਿੰਡ ਵਾਸੀ ਇਸ ਗੱਲੋਂ ਨੂੰ ਖ਼ਫ਼ਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇੜੇ ਫਗਵਾੜਾ ਤੋਂ ਆ ਰਹੇ ਸਨ, ਉਨ੍ਹਾਂ ਨੂੰ ਲਾਸ਼ ਨਹੀਂ ਵਿਖਾਈ ਗਈ ਅਤੇ ਜਦੋਂ ਦੂਜੇ ਪਾਸੇ ਉਸ ਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਪੁੱਤਰ ਦਾ ਸੁਸਾਈਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਵਗੈਰਾ ਚੈੱਕ ਕੀਤੀ ਅਤੇ ਨਾ ਹੀ ਕੋਈ ਵੀ ਬਣਦੀ ਕਾਰਵਾਈ ਸੁਚੱਜੇ ਢੰਗ ਨਾਲ ਕਰ ਰਹੇ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਪੂਰਾ ਜਾਂਚ ਕਰਕੇ ਇਨਸਾਫ਼ ਦਿਵਾਇਆ ਜਾਵੇ।  

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਥਾਈਂ ਭਾਰੀ ਮੀਂਹ, Alert ਹੋ ਗਿਆ ਜਾਰੀ

ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਨੂਰਮਹਿਲ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਸ ਵਿੱਚੋਂ ਇਕ ਸੂਸਾਈਡ ਨੋਟ ਪੁਲਸ ਨੂੰ ਬਰਾਮਦ ਹੋਇਆ ਹੈ, ਜਿਸ ਵਿੱਚ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕਰਨ ਬਾਰੇ ਲਿਖਿਆ ਹੋਇਆ ਹੈ ਅਤੇ ਲਿਖਿਆ ਹੈ ਕਿ ਉਸ ਦਾ ਅੰਤਿਮ ਸੰਸਕਾਰ ਵੀ ਉਸ ਦੇ ਪਿੰਡ ਪਾਸਲਾ ਵਿਖੇ ਕੀਤਾ ਜਾਵੇ। ਪਰਿਵਾਰਕ ਮੈਂਬਰ ਜਿਨਾਂ ਵਿੱਚ ਉਸ ਦੀ ਪਤਨੀ ਅਤੇ ਬੱਚੇ ਜੋ ਬਹਿਰਾਮ ਤੋਂ ਆਏ ਸਨ, ਉਨ੍ਹਾਂ ਨੂੰ ਸੁਸਾਈਡ ਨੋਟ ਵੀ ਪੜ੍ਹ ਸੁਣਾ ਵੀ ਦਿੱਤਾ ਹੈ ਅਤੇ ਵਿਖਾ ਦਿੱਤਾ ਗਿਆ। ਐੱਸ. ਐੱਚ. ਓ. ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਪਾਲ ਪੁੱਤਰ ਤਰਸੇਮ ਲਾਲ ਦੀ ਉਮਰ ਕਰੀਬ 50 ਸਾਲ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿੰਦਾ ਸੀ। ਉਸ ਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਹੈ ਅਤੇ ਉਸ ਦੇ ਤਿੰਨ ਬੱਚੇ ਹਨ। ਉਹ ਲੁਧਿਆਣਾ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਵੱਡਾ ਖ਼ੁਲਾਸਾ: ਟੈਬਲੇਟ ਤੇ ਸਮਾਰਟਫੋਨ 'ਚੋਂ ਨਿਕਲਣ ਵਾਲੀ ਨੀਲੀ ਰੌਸ਼ਨੀ ਚਮੜੀ ਲਈ ਖ਼ਤਰਨਾਕ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News